ਲੁਧਿਆਣਾ,11 ਦਸੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ)
ਇਕ ਪਾਸੇ ਜਿੱਥੇ ਅੱਜ ਦੇ ਦੌਰ ਵਿੱਚ ਕੋਈ ਵੀ ਲੜਕੇ ਅਤੇ ਲੜਕੀ ਦੇ ਵਿੱਚ ਫ਼ਰਕ ਨਹੀਂ ਸਮਝਦਾ ਅਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੀ ਸਮਾਜ ਵਿੱਚ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਕਈ ਅਜਿਹੇ ਵੀ ਮਾਂ ਪਿਓ ਨੇ ਜੋ ਅੱਜ ਵੀ ਲੜਕੀ ਅਤੇ ਲੜਕੇ ਵਿਚ ਫਰਕ ਕਰਦੇ ਨੇ ਇਕ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿਥੇ 6 ਮਹੀਨੇ ਦੀ ਇਕ ਮਾਸੂਮ ਬੱਚੀ ਨੂੰ ਕੋਈ ਲਾਵਾਰਿਸ ਐਮਰਜੈਂਸੀ ਵਾਰਡ ਦੇ ਵਿਚ ਛੱਡ ਕੇ ਹੀ ਚਲਾ ਗਿਆ…ਜਿਸ ਤੋਂ ਬਾਅਦ ਹਸਪਤਾਲ ਸਟਾਫ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਜੱਚਾ ਬੱਚਾ ਹਸਪਤਾਲ ਦੇ ਲੇਬਰ ਵਾਰਡ ਦੇ ਵਿਚ ਭੇਜਿਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਹੈ ਅਤੇ ਬੱਚੀ ਦੀ ਵਿਸ਼ੇਸ਼ ਤੌਰ ਤੇ ਦੇਖਭਾਲ ਵੀ ਕੀਤੀ ਜਾ ਰਹੀ ਹੈ
ਲੁਧਿਆਣਾ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ ਅਮਰਜੀਤ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਦਾ ਇਹ ਮਾਮਲਾ ਹੈ ਜਦੋਂ ਐਮਰਜੈਂਸੀ ਵਾਰਡ ਵਿਚ ਕੋਈ ਬੱਚੀ ਨੂੰ ਰੋਂਦੇ ਹੋਏ ਛੱਡ ਗਿਆ ਜਿਸ ਤੋਂ ਬਾਅਦ ਸਟਾਫ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬੱਚੀ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲ ਸਕੀ ਜਿਸ ਤੋਂ ਬਾਅਦ ਬੱਚੀ ਨੂੰ ਜੱਚਾ ਬੱਚਾ ਹਸਪਤਾਲ ਵਿਚ ਭੇਜ ਦਿੱਤਾ ਗਿਆ ਜਿੱਥੇ ਉਸ ਦੇ ਚੈੱਕਅੱਪ ਕਰਵਾਉਣ ਤੋਂ ਬਾਅਦ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ…ਐੱਸ ਐੱਮ ਓ ਨੇ ਦੱਸਿਆ ਕਿ ਹਸਪਤਾਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਿਨ੍ਹਾਂ ਦੀ ਫੁਟੇਜ ਪੁਲੀਸ ਵੱਲੋਂ ਲੱਭੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬੱਚੀ ਨੂੰ ਆਸ਼ਰਮ ਭੇਜ ਦਿੱਤਾ ਜਾਵੇਗਾ…