ਲੁਧਿਆਣਾ (ਸਕਾਈ ਨਿਊਜ਼ ਬਿਊਰੋ), 26 ਦਸੰਬਰ 2021 ਫੋਟੋ ਕੈਪਸ਼ਨ :- ਪਿਯੂਸ਼ ਪਰੂਥੀ
ਲੁਧਿਆਣਾ ਕੋਰਟ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਜਾਂਚ ਤੇਜ਼ ਕਰ ਦਿੱਤੀ ਹੈ। ਖੰਨਾ ਵਿੱਚ ਲੁਧਿਆਣਾ ਸੀਆਈਏ ਸਟਾਫ਼ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ: ਜਾਣੋ 15+ ਬੱਚਿਆਂ ਨੂੰ ਕਦੋਂ ਲੱਗੇਗਾ ਕੋਰੋਨਾ ਟੀਕਾ
ਜਿਸ ਤੋਂ ਬਾਅਦ ਪੁਲਿਸ ਦੇ ਹੱਥ ਕਈ ਅਹਿਮ ਸਬੂਤ ਲੱਗੇ ਹਨ। ਸੀਸੀਟੀਵੀ ‘ਚ ਪਤਨੀ ਨਾਲ ਸਕੂਟਰੀ ‘ਤੇ ਮੁਲਜ਼ਮ ਗਗਨਦੀਪ ਸਿੰਘ ਜਾਂਦਾ ਹੋਇਆ ਨਜ਼ਰ ਆਇਆ ਹੈ। ਫਿਲਹਾਲ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ: ਲੁੱਟਖੋਹ ਕਰਨ ਵਾਲੀ ਗੈਂਗ ਦੇ 3 ਮੈਂਬਰ ਕਾਬੂ
ਪੁਲਿਸ ਵੱਲੋਂ ਮੁਲਜ਼ਮ ਗਗਨਦੀਪ ਸਿੰਘ ਦੀ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰ ਨੂੰ ਘਰ ਅੰਦਰ ਨਜ਼ਰ ਬੰਦ ਕੀਤਾ ਗਿਆ ਹੈ। ਮੁਲਜ਼ਮ ਗਗਨਦੀਪ ਸਿੰਘ ਦੇ ਸਾਥੀ ਮਹਿਲਾ ਪੁਲਿਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਗੰਭੀਰਤਾ ਨਾਲ ਪੱੁਛਗਿੱਛ ਕੀਤੀ ਜਾ ਰਹੀ ਹੈ।