ਅੰਮ੍ਰਿਤਸਰ (ਮਨਜਿੰਦਰ ਸਿੰਘ), 13 ਅਪ੍ਰੈਲ 2022
ਪਟਿਆਲਾ ਤੋਂ ਮੈਬਰ ਪਾਰਲੀਮੈਂਟ ਪ੍ਰਨੀਤ ਕੌਰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਅਤੇ ਸੰਗਤਾਂ ਨੂੰ ਵਿਸਾਖੀ ਦੀ ਲਖ ਲਖ ਵਧਾਈ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ:ਮਨੋਰੰਜਨ ਕਾਲੀਆਂ ਨੇ ਕੇਜਰੀਵਾਲ ‘ਤੇ ਕੱਢੀ ਭੜਾਸ, ਪੰਜਾਬ ਦੇ ਅਧਿਕਾਰੀਆਂ ਨੂੰ…
ਇਸ ਮੌਕੇ ਗਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਦਸਿਆ ਕਿ ਅਜ ਉਹਨਾ ਦੀ ਦੋਹਤੀ ਦੇ ਜਨਮਦਿਨ ਮੌਕੇ ਇਥੇ ਪਾਠ ਕਰਵਾਇਆ ਸੀ ਅਤੇ ਨਾਲ ਦੀ ਨਾਲ ਵਿਸਾਖੀ ਦੇ ਪਾਵਨ ਦਿਨ ਉਪਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਗੁਰੂ ਘਰ ਦਾ ਉਟ ਆਸਰਾ ਲੈਣ ਪਹੁੰਚੇ ਹਾ।ਵਾਹਿਗੁਰੂ ਸੰਸਾਰ ਭਰ ਤੇ ਆਪਣੀ ਮੇਹਰ ਦਾ ਹਥ ਰਖਣ l
ਇਹ ਖ਼ਬਰ ਵੀ ਪੜ੍ਹੋ:ਮੰਤਰੀ ਮੰਡਲ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ-ਵੱਖ ਸ਼੍ਰੇਣੀਆਂ…
ਇਸ ਮੌਕੇ ਉਹਨਾ ਸਿਆਸੀ ਸਵਾਲਾਂ ਦੇ ਜਵਾਬ ਤੌ ਗੁਰੇਜ ਕਰ ਦਿਆ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਮੌਕੇ ਸਿਆਸੀ ਗਲ ਨਹੀ ਕਰਨਗੇ।