ਨਾਭਾ (ਸੁਖਚੈਨ ਸਿੰਘ), 28 ਜੂਨ 2022
ਨਾਭਾ ਸਦਰ ਪੁਲਸ ਵੱਲੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੱਡੀ ਕਾਰਵਾਈ ਆਰੰਭੀ ਹੋਈ ਹੈ ਜਿਸ ਦੇ ਤਹਿਤ ਬੀਤੇ ਦਿਨੀਂ ਛੀਂਟਾਂਵਾਲਾ ਦੀ ਚੌਂਕੀ ਇੰਚਾਰਜ ਰੇਨੂੰ ਬਾਲਾ ਅਤੇ ਸਦਰ ਥਾਣਾ ਦੇ ਇੰਚਾਰਜ ਗਗਨਦੀਪ ਸਿੰਘ ਵੱਲੋਂ ਬੀਤੇ ਦਿਨ ਨਾਕੇ ਦੇ ਦੌਰਾਨ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਅਤੇ ਤਲਾਸ਼ੀ ਦੇ ਦੌਰਾਨ 2 ਵਿਅਕਤੀ ਜਿਨ੍ਹਾਂ ਦੇ ਨਾਮ ਮੁਹੰਮਦ ਸ਼ਾਕਿਰ ਅਤੇ ਅਸ਼ੀਸ਼ ਕੁਮਾਰ ਦੇ ਕੋਲੋਂ 10,500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ।
ਪੁਲੀਸ ਵੱਲੋਂ ਇਨ੍ਹਾਂ ਦੋਨਾਂ ਵਿਅਕਤੀਆਂ ਦਾ ਰਿਮਾਂਡ ਲੈਣ ਤੋਂ ਬਾਅਦ ਫਿਰ ਹੋਰ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਅਤੇ ਇਨ੍ਹਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਲੁਧਿਆਣਾ ਦੇ ਵਾਸੀ ਮੁਹੰਮਦ ਕਾਮਿਲ ਦੇ ਕੋਲੋਂ 60,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਹੁਣ ਤਕ ਤਿੰਨੋਂ ਦੋਸ਼ੀਆਂ ਕੋਲੋਂ ਕੁੱਲ 70,500 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਪੁਲੀਸ ਨੂੰ ਹੋਰ ਵੀ ਅਹਿਮ ਸੁਰਾਗ ਲੱਗਣ ਦੇ ਆਸਾਰ ਹਨ ਅਤੇ ਹੁਣ ਪੁਲੀਸ ਵੱਲੋਂ ਮੁਹੰਮਦ ਕਾਮਿਲ ਦਾ ਪੁਲਸ ਰਿਮਾਂਡ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਵੱਲੋਂ ਹੋਰ ਕਿੱਥੇ ਕਿੱਥੇ ਨਸ਼ੀਲੀਆਂ ਗੋਲੀਆਂ ਵੇਚੀਆਂ ਹਨ।
ਇਸ ਮੌਕੇ ਨਾਭਾ ਦੇ ਡੀ.ਐਸ.ਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਜੋ ਬੀਤੇ ਦਿਨੀਂ ਸਵਿਫਟ ਕਾਰ ਦੀ ਤਲਾਸ਼ੀ ਦੇ ਦੌਰਾਨ 2 ਵਿਅਕਤੀਆਂ ਕੋਲੋਂ 10,500 ਨਸ਼ੀਲੀਆਂ ਗੋਲੀਆਂ ਮਿਲੀਆਂ ਸਨ ਉਨ੍ਹਾਂ ਦੀ ਨਿਸ਼ਾਨਦੇਹੀ ਦੇ ਆਧਾਰ ਤੇ ਸਾਨੂੰ ਹੋਰ 60,000 ਨਸ਼ੀਲੀਆਂ ਗੋਲੀਆਂ ਮੁਹੰਮਦ ਕਾਮਿਲ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਗੋਲੀਆਂ ਲੁਧਿਆਣਾ ਤੋਂ ਮੁਹੰਮਦ ਕਾਮਿਲ ਤੋਂ ਮਿਲੀਆਂ ਹਨ ਅਤੇ ਇਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲਸ ਰਿਮਾਂਡ ਤੋਂ ਬਾਅਦ ਹੋਰ ਵੀ ਵੱਡੀ ਸਫ਼ਲਤਾ ਮਿਲਣ ਦੇ ਆਸਾਰ ਹਨ।
ਨਾਭਾ ਸਦਰ ਪੁਲਸ ਵੱਲੋਂ ਇਕ ਤੋਂ ਬਾਅਦ ਇਕ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ, ਜੇਕਰ ਲਗਾਤਾਰ ਪੁਲਸ ਹਰ ਇਕ ਨਸ਼ਾ ਤਸਕਰ ਨੂੰ ਜੇਲ੍ਹ ਪਿੱਛੇ ਪਹੁੰਚਾਉਂਦੀ ਰਹੀ ਤਾਂ ਇਕ ਦਿਨ ਪੰਜਾਬ ਨਸ਼ਾਮੁਕਤ ਹੋ ਸਕਦਾ ਹੈ।