ਅੰਮ੍ਰਿਤਸਰ (ਮਨਜਿੰਦਰ ਸਿੰਘ), 14 ਮਈ 2022
ਮਾਮਲਾ ਅੰਮ੍ਰਿਤਸਰ ਦੇ ਜੌੜਾ ਫਾਟਕ ਰੇਲਵੇ ਟਰੇਕ ਦਾ ਹੈ ਜਿਥੇ ਅਜ ਦੇਰ ਸ਼ਾਮ ਇਕ ਇਕ ਅਨਮੋਲ ਨਾਮ ਦੇ ਵਿਅਕਤੀ ਦੀ ਲਾਸ਼ ਰੇਲਵੇ ਟਰੇਕ ਤੇ ਕਟੀ ਹੋਈ ਮਿਲੀ ਹੈ l ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ।ਪੁਲਿਸ ਵਲੌ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ ਅਤੇ ਮੁਢਲੀ ਜਾਂਚ ਵਿਚ ਵਿਅਕਤੀ ਦਾ ਨਾਮ ਅਨਮੋਲ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ:ਬਿਆਸ ਦਰਿਆ ‘ਚ ਨਹਾਉਣ ਗਏ ਦੋ ਨੌਜਵਾਨਾ ਦੀ ਡੁੱਬਣ ਕਾਰਨ ਮੌਤ
ਇਸ ਸੰਬਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਬਗੀਚਾ ਸਿੰਘ ਨੇ ਦਸਿਆ ਕਿ ਅਨਮੋਲ ਜੌ ਕੀ ਅੰਮ੍ਰਿਤਸਰ ਦੇ ਵਿਜੇ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਇਸ ਹਾਦਸੇ ਤੌ ਬਾਦ ਉਸਦੇ ਪਰਿਵਾਰਕ ਮੈਂਬਰਾਂ ਨਾਲ ਗਲਬਾਤ ਕਰਦਿਆਂ ਪਤਾ ਲਗਾ ਹੈ ਕਿ ਉਹਨਾ ਦਾ ਕੋਈ ਵੀ ਘਰੇਲੂ ਝਗੜਾ ਨਹੀ ਹੋਇਆ ਹੈ ਅਤੇ ਨਾ ਹੀ ਉਸਦੇ ਵਲੌ ਕੋਈ ਆਤਮਹੱਤਿਆ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ:ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਅੱਜ ਦੇ ਤਾਜ਼ਾ ਹਾਲਾਤ
ਇਸ ਸੰਬਧੀ ਗਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਹਨਾ ਦਾ ਬੇਟਾ ਜੋ ਕਿ ਕਾਸਮੇਟਿਕ ਦਾ ਕੰਮ ਕਰਦਾ ਸੀ ਅਤੇ ਘਰੋ ਸਮਾਨ ਲੈਣ ਬਜਾਰ ਗਿਆ ਤੇ ਬਾਦ ਵਿਚ ਉਸਦੀ ਲਾਸ਼ ਰੇਲਵੇ ਟਰੇਕ ਤੇ ਕਟੀ ਹੋਈ ਮਿਲੀ ਹੈ ਜਿਸ ਮੋਤ ਮੌਕੇ ਤੇ ਹੋ ਗਈ ਹੈ।