ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 12 ਜੂਨ 2022
ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਬਕਾ ਵਿਧਾਇਕਾ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਰਕਾਰ 8 ਸਾਬਕਾ ਵਿਧਾਇਕਾ ਖਿਲਾਫ ਮਾਮਲਾ ਦਰਜ ਕਰਨ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ।ਦਅਸਲ ਸਾਬਕਾ ਵਿਧਾਇਕਾ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੇ ਵਿਧਾਇਕਾ ਨੇ 15 ਦਿਨਾਂ ਦੇ ਅੰਦਰ ਫਲੈਟ ਖਾਲੀ ਨਾ ਕੀਤੇ ਤਾਂ ਕਾਨੂੰਨ ਕਾਰਵਾਈ ਹੋਵੇਗੀ ।
ਸਾਬਕਾ ਵਿਧਾਇਕਾ ਖਿਲਾਫ ਮਾਮਲਾ ਦਰਜ ਹੋਵੇਗਾ॥ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ । ਸੋਮਵਾਰ ਨੂੰ ਸਾਬਕਾ ਵਿਧਇਕਾ ਕੋਲ ਪਹੁੰਚਗਾ ਆਖਰੀ ਨੋਟਿਸ ।ਤੁੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕਿਸ ਕਿਸ ਕੋਲ ਸਰਕਾਰੀ ਫਲੈਟ ਨੇ ਜਿਹਨਾਂ ਨੂੰ ਫਲੈਟ ਖਾਲੀ ਕਰਨ ਦਾ ਸਮਾਂ ਦਿੱਤਾ ਹੈ l
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਮਜੀਠੀਆ ਕੋਲ ਫਲੈਟ ਨੰਬਰ 39, ਕੁਲਬੀਰ ਜੀਰਾ ਕੋਲ ਫਲੈਟ ਨੰਬਰ 41ਗੁਰਪ੍ਰਤਾਪ ਵਡਾਲਾ ਕੋਲ ਫਲੈਟ ਨੰਬਰ 04 , ਸਤਕਾਰ ਕੌਰ ਕੋਲ ਫਲੈਟ ਨੰਬਰ 34, ਗੁਰਪ੍ਰੀਤ ਸਿੰਘ ਜੀਪੀ ਫਲੈਟ ਨੰਬਰ 40 , ਸੁਖਪਾਲ ਸਿੰਘ ਭੱੁਲਰ ਕੋਲ ਫਲੈਟ ਨੰਬਰ 43 , ਅੰਗਦ ਸਿੰਘ ਸੈਣੀ ਫਲੈਟ ਨੰਬਰ 50 , ਰਮਿੰਦਰ ਸਿੰਘ ਆਵਲਾ ਕੋਲ ਫਲੈਟ ਨੰਬਰ 57 ਇਹਨਾਂ ਸਾਬਕਾ ਵਿਧਾਇਕ ਨੂੰ ਫਲੈਟ ਖਾਲੀ ਕਰਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ।