ਫਿਰੋਜ਼ਪੁਰ (ਸੁਖਚੈਨ ਸਿੰਘ), 2 ਮਈ 2022
ਫਿਰੋਜ਼ਪੁਰ ਦੇ ਪਿੰਡ ਛਾਂਗਾ ਖੁਰਦ ਦਾ ਜਸਵਿੰਦਰ ਸਿੰਘ ਆਪਣੇ ਛੋਟੇ ਛੋਟੇ ਬੱਚੇ ਛੱਡ ਰੋਜੀ ਰੋਟੀ ਲਈ ਮਨੀਲਾ ਗਿਆ ਸੀ ਪਰ ਉਥੇ ਕੁੱਝ ਲੋਕਾਂ ਨੇ ਜਸਵਿੰਦਰ ਦਾ ਕਤਲ ਕਰ ਦਿੱਤਾ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਦੀ ਮਾਤਾ ਦਲੀਪ ਕੌਰ ਅਤੇ ਪਤਨੀ ਜਸਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਗਰੀਬੀ ਬਹੁਤ ਸੀ ਪਰਿਵਾਰ ਰੋਟੀ ਤੋਂ ਵੀ ਅਵਾਜਾਰ ਸੀ ਕੋਈ ਰੋਜਗਾਰ ਨਾ ਹੋਣ ਕਾਰਨ ਜਸਵਿੰਦਰ ਮਨੀਲਾ ਗਿਆ ਸੀ ਜਿਥੇ ਉਹ ਫਾਇਨਾਂਸ ਦਾ ਕੰਮ ਕਰਦਾ ਸੀ l
ਪਰ ਕੁੱਝ ਪਹਿਲਾਂ ਉਥੇ ਕੁੱਝ ਲੋਕਾਂ ਨੇ ਜਸਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਜਿਸਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ ਜਦ ਮਿਲਿਆ ਤਾਂ ਉਸਦੀ ਲਾਸ਼ ਇਨੀਂ ਗਲ ਸੜ ਚੁੱਕੀ ਸੀ ਕਿ ਦੇਖਣ ਯੋਗ ਵੀ ਨਹੀਂ ਸੀ ਜਦ ਇਸ ਘਟਨਾ ਬਾਰੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ। ਕਿਉਂਕਿ ਜਸਵਿੰਦਰ ਦੇ ਦੋ ਛੋਟੇ ਛੋਟੇ ਬੱਚੇ ਹਨ। ਘਰ ਵਿੱਚ ਕਮਾਉਣ ਵਾਲਾ ਉਹੀ ਸੀ।
ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰ ਕਤਲ ਕਰਨ ਵਾਲੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਵੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਦੇ ਛੋਟੇ ਲੜਕੇ ਨੂੰ ਸਰਕਾਰ ਕੋਈ ਨਾ ਕੋਈ ਰੋਜਗਾਰ ਜਰੂਰ ਦੇਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜਾਰਾ ਚੱਲ ਸਕੇ ਅਤੇ ਜਸਵਿੰਦਰ ਸਿੰਘ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।