ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 16 ਅਪ੍ਰੈਲ 2022
ਮਾਨ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਫ੍ਰੀ ਬਿਜਲੀ ਦਾ ਐਲਾਨ ਕੀਤਾ ਹੈ। ਹੁਣ ਹਰ ਮਹੀਨੇ 300 ਯੂਨੀਟ ਫ੍ਰੀ ਬਿਜਲੀ ਮਿਲੇਗੀ। ਜਿਸ ਕਾਰਨ ਮਹਿੰਗਾਈ ਦਾ ਬੋਝ ਝੱਲ ਰਹੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਇੰਡਸਟਰੀ ਦੀਆਂ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ।
ਇਹ ਖ਼ਬਰ ਵੀ ਪੜ੍ਹੋ: ਮੁਫ਼ਤ ਬਿਜਲੀ ਦੇ ਐਲਾਨ ‘ਤੇ ਖਹਿਰਾ ਨੇ ਘੇਰੀ ਮਾਨ ਸਰਕਾਰ, ਸੀਐਮ…
ਖੇਤੀਬਾੜੀ ਨੂੰ ਮਿਲਣ ਵਾਲੀ ਫ੍ਰੀ ਬਿਜਲੀ ਵੀ ਜਾਰੀ ਰਹੇਗੀ ।ਦੱਸਣਯੋਗ ਹੈ ਕਿ ਹਰ ਮਹੀਨੇ 300 ਯੂਨਿਟ ਮੁਫ਼ਤ ਦਿੱਤੀ ਜਾਵੇਗੀ ਇਸ ਦੀ ਸ਼ੁਰੂਆਤ 1 ਜੁਲਾਈ ਤੋਂ ਹੋਵੇਗੀ ਇਹ ਐਲਾਨ ਹਰ ਵਰਗ ਦੇ ਲਈ ਕੀਤਾ ਗਿਆ ਹੈ।2 ਕਿਲੋਵਾਟ ਤੱਕ ਦੇ ਮੀਟਰ ਦੀ ਵਰਤੋਂ ਕਰਨ ਵਾਲਿਆਂ ਪਰਿਵਾਰਾਂ ਦੇ ਬਕਾਇਆ ਬਿੱਲ ਮੁਆਫ਼ ਕੀਤੇ ਜਾਣਗੇ।