ਚੰਡੀਗੜ੍ਹ ( ਸਕਾਈ ਨਿਊਜ਼ ਪੰਜਾਬ), 28 ਮਈ 2022
ਇੱਕ ਵਾਰ ਫਿਰ ਵੀਆਈਪੀ ਸੁਰੱਖਿਆ ‘ਤੇ ਮਾਨ ਸਰਕਾਰ ਦੀ ਕੈਂਚੀ ਚਲਦੀ ਨਜ਼ਰ ਆਈ ਹੈ ।ਸੂਬੇ ਸਰਕਾਰ ਵੱਲੋਂ ਅੱਜ ਫਿਰ ਸਾਬਕਾ ਵਿਧਾਇਕਾ, ਸਾਬਕਾ ਐੱਮ.ਪੀ., ਸਾਬਕਾ ਪੁਲਸ ਅਫ਼ਸਰਾਂ, ਡੇਰਾ ਮੁੱਖੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਮਾਨ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਆਖਿਆ ਗਿਆ ਹੈ ਕਿ ਅੱਜ 28 ਮਈ ਨੂੰ ਮੁਲਾਜ਼ਮ ਆਪਣੀ ਰਿਪੋਰਟ ਕਰਨਗੇ।
ਇਹ ਖ਼ਬਰ ਵੀ ਪੜ੍ਹੋ:ਖੰਨਾ ‘ਚ ਭਿਆਨਕ ਸੜਕ ਹਾਦਸਾ: ਮਾਂ ਸਣੇ ਜੁੜਵਾ ਬੱਚਿਆਂ ਦੀ ਮੌਤ
ਤੁਹਾਨੂੰ ਦੱਸ ਦੇਈਏ ਕਿ ਜਿੰਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਗਨੀਵ ਕੌਰ ਮਜੀਠੀਆਂ, ਮਦਨ ਲਾਲ ਜਲਾਲਪੁਰਮ ਬਲਵਿੰਦਰ ਸਿੰਘ ਲਾਡੀ, ਸਿੱਧੂ ਮੂਸੇਵਾਲਾ, ਸੁਖਦੇਵ ਸਿੰਘ ਢੀਂਡਸਾ, ਰਾਣਾ ਕੇ.ਪੀ, ਡੇਰਾ ਰਾਧਾ ਸੁਆਮੀ ਬਿਆਸ, ਬਾਬਾ ਹਰਜੋਤ ਸਿੰਘ, ਕਸ਼ਮੀਰਾ ਸਿਘ, ਸਮਸ਼ੇਰ ਸਿੰਘ ਦੂਲੋ, ਰੰਜੀਵ ਸ਼ੁਕਲਾ, ਹਰਮਿੰਦਰ ਸਿੰਘ ਗਿੱਲ, ਜਗਦੇਵ ਸਿੰਘ ਕਮਾਲੂ, ਕੁਲਜੀਤ ਸਿੰਘ ਨਾਗਰਾ, ਸੰਤ ਨਰਿੰਜਨ ਦਾਸ ਬੱਲਾਂ, ਤੋਂ ਸੁਰੱਖਿਆ ਵਾਪਸ ਲਈ ਗਈ ਹੈ।