ਚੰਡੀਗੜ੍ਹ (ਸਕਾਈ ਨਿਊਜ਼ ਪੰੰਜਾਬ), 21 ਮਈ 2022
ਸ਼ਰਾਬੀਆਂ ਲਈ ਖੁਸ਼ੀ ਦੀ ਖ਼ਬਰ ਹੈ। ਮਾਨ ਸਰਕਾਰ ਸ਼ਰਾਬੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ। ਆਬਕਾਰੀ ਵਿਭਾਗ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ। ਜਿਸ ਨਾਲ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਵੱਡੀ ਖ਼ੁਸਖਬਰੀ ਮਿਲੀ ਹੈ।ਜੀ ਹਾਂ ਜੋ ਜਾਣਕਾਰੀ ਸਾਹਮਣੇ ਆਈ ਹੈ।
ਉਸ ਦੇ ਮੁਤਾਬਿਕ ਪਹਿਲਾਂ ਕਈ ਸ਼ਰਾਬ ਦੇ ਠੇਕਿਆਂ ‘ਤੇ ਸ਼ਰਾਬ ਐਮਆਰਪੀ ਤੋਂ ਵੱਧ ਰੇਟ ‘ਤੇ ਵੇਚੀ ਜਾਂਦੀ ਸੀ ਪਰ ਹੁਣ ਮਾਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਪੰਜਾਬ ਦੇ ਵਿੱਚ ਐਮਆਰਪੀ ‘ਤੇ ਸ਼ਰਾਬੀਆਂ ਨੂੰ ਸ਼ਰਾਬ ਵੇਚੀ ਜਾਵੇਗੀ।ਮਤਲਬ ਹੁਣ ਪੰਜਾਬ ਵਿੱਚ ਸ਼ਰਾਬ ਸਸਤੀ ਮਿਲੇਗੀ।
ਤੁਹਾਨੂੰ ਦੱਸ ਦਈਏ ਕਿ ਖਜ਼ਾਨਾ ਭਰਨ ਵਿੱਚ ਸ਼ਰਾਬ ਦਾ ਅਹਿਮ ਯੋਗਦਾਨ ਹੈ।ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਰਾਬ ਨੂੰ ਲੈ ਕੇ ਨਵੀਂ ਨੀਤੀ ਤਿਆਰ ਕਰ ਰਹੀ ਹੈ।ਤਾਂ ਜੋ ਕਿ ਖ਼ਜ਼ਾਨਾ ਭਰਿਆ ਜਾ ਸਕੇ । ਅਜਿਹਾ ਕਰਨ ਨਾਲ ਸਾਡੀ ਸ਼ਰਾਬ ਤੋਂ ਹੋਣ ਵਾਲੀ ਸਲਾਨਾ ਇਨਕਮ 8 ਹਜ਼ਾਰ ਕਰੌੜ ਹੋ ਜਾਵੇਗੀ।ਇਸੇ ਲਈ ਮਾਨ ਸਰਕਾਰ ਵੱਲੋਂ ਸ਼ਰਾਬ ਪੀਣ ਕਰਨ ਵਾਲਿਆ ਲਈ ਅਹਿਮ ਫ਼ੈਸਲਾ ਲਿਆ ਹੈ।