ਸਹੁਰੇ ਘਰ ਫਾਹਾ ਲੈ ਕੇ ਕੁੜੀ ਨੇ ਜੀਵਨ ਲੀਲਾ ਕੀਤੀ ਸਮਾਪਤ!2 ਸਾਲ ਪਹਿਲਾਂ ਹੋਇਆ ਸੀ ਵਿਆਹ

Must Read

ਮਨੀਸ਼ਾ ਗੁਲਾਟੀ ਦੀ ਹੋਈ ਚੇਅਰਮੈਨੀ ਤੋਂ ਛੁੱਟੀ

ਮੋਹਾਲੀ (ਬਿਊਰੋ ਰਿਪੋਰਟ), 31 ਜਨਵਰੀ 2023 ਸਕਾਈ ਨਿਊਜ਼ ਪੰਜਾਬ ‘ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ...

ਡੇਰਾ ਬੱਲਾਂ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 31 ਜਨਵਰੀ(ਬਿਊਰੋ ਰਿਪੋਰਟ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੇਰਾ ਬੱਲਾਂ ਦੀ ਪ੍ਰਬੰਧਕ ਕਮੇਟੀ ਵੱਲੋਂ...

ਮੁੱਖ ਮੰਤਰੀ ਜਗਨ ਰੈੱਡੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਹੋਵੇਗੀ ਵਿਸ਼ਾਖਾਪਟਨਮ ਦੀ ਨਵੀਂ ਰਾਜਧਾਨੀ

ਮੋਹਾਲੀ (ਬਿਓਰੋ ਰਿਪੋਰਟ), 1 ਫਰਵਰੀ 2023 ਆਂਧਰਾ ਪ੍ਰਦੇਸ਼ ਦੀ ਰਾਜਧਾਨੀ: ਵਾਈਐਸਆਰ ਕਾਂਗਰਸ ਦੇ ਮੁਖੀ ਨੇ ਨਿਵੇਸ਼ਕਾਂ ਨੂੰ ਅਗਲੇ ਮਹੀਨੇ ਗਲੋਬਲ...

ਗੁਰਦਾਸਪੁਰ(ਲਵਪ੍ਰੀਤ ਸਿੰਘ), 26 ਅਕਤੂਬਰ 2022

ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਇਕ ਵਿਆਹੁਤਾ ਦੀ ਹੋਈ ਮੌਤ ਮਾਮਲੇ ਵਿੱਚ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਸਹੁਰਾ ਪਰਿਵਾਰ ਤੇ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ ਅਤੇ ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਪ੍ਰਿਅੰਕਾ ਦੀ ਮ੍ਰਿਤਕ ਦੇਹ ਨੂੰ ਕਲਾਨੌਰ ਪੁਲਿਸ ਨੇ ਪੋਸਟਮਾਰਟਮ ਦੇ ਲਈ ਭੇਜ ਮ੍ਰਿਤਕ ਲੜਕੀ ਦੇ ਪਤੀ ਸਮੇਤ ਸਹੁਰਾ ਪਰਿਵਾਰ ਦੇ 6 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਇਨ੍ਹਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਪ੍ਰਿਯੰਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਕਰੀਬ 2 ਸਾਲ ਪਹਿਲਾਂ ਕਲਾਨੌਰ ਵਾਸੀ ਅਰੁਣ ਅਰੋੜਾ ਦੇ ਨਾਲ ਹੋਇਆ ਸੀ ਅਤੇ ਇਨ੍ਹਾਂ ਦੋਨਾਂ ਦੀ ਇਕ ਦੋ ਸਾਲ ਦੀ ਬੱਚੀ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਏ ਕਿ ਉਨ੍ਹਾਂ ਦੀ ਬੇਟੀ ਨੂੰ ਉਸ ਦਾ ਪਤੀ, ਸਹੁਰਾ ਅਤੇ ਸੱਸ ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਵਾਰ ਵਾਰ ਪੈਸਿਆਂ ਦੀ ਮੰਗ ਕਰਦੇ ਸਨ।ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਆਪਣੀ ਲੜਕੀ ਨੂੰ ਪੈਸੇ ਭੇਜੇ ਸਨ l

ਪਰ ਇਸ ਵਾਰ ਉਸ ਦਾ ਪਤੀ ਅਰੁਣ ਅਰੋੜਾ ਦੀਵਾਲੀ ਤੇ ਕਾਰ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਭਰਾ ਨੇ ਉਸ ਨੂੰ ਕਾਰ ਦੇਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਨਾਲ ਮਾਰ ਕੁਟਾਈ ਕੀਤੀ ਗਈ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਕੱਲ੍ਹ ਸ਼ਾਮ ਨੂੰ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਮਰ ਚੁੱਕੀ ਹੈ ਇਸ ਲਈ ਅੱਜ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਮੰਗ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਲਾਨੌਰ ਦੇ ਪੁਲੀਸ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਲੜਕੀ ਨੇ ਆਤਮਹੱਤਿਆ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਪਵਨ ਕੁਮਾਰ ਦੇ ਬਿਆਨ ਦਰਜ ਕਰ ਮ੍ਰਿਤਕ ਲੜਕੀ ਦੇ ਸਹੁਰਾ ਪਰਿਵਾਰ ਦੇ 6 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

LEAVE A REPLY

Please enter your comment!
Please enter your name here

Latest News

ਮਨੀਸ਼ਾ ਗੁਲਾਟੀ ਦੀ ਹੋਈ ਚੇਅਰਮੈਨੀ ਤੋਂ ਛੁੱਟੀ

ਮੋਹਾਲੀ (ਬਿਊਰੋ ਰਿਪੋਰਟ), 31 ਜਨਵਰੀ 2023 ਸਕਾਈ ਨਿਊਜ਼ ਪੰਜਾਬ ‘ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ...

ਡੇਰਾ ਬੱਲਾਂ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 31 ਜਨਵਰੀ(ਬਿਊਰੋ ਰਿਪੋਰਟ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੇਰਾ ਬੱਲਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼...

ਮੁੱਖ ਮੰਤਰੀ ਜਗਨ ਰੈੱਡੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਹੋਵੇਗੀ ਵਿਸ਼ਾਖਾਪਟਨਮ ਦੀ ਨਵੀਂ ਰਾਜਧਾਨੀ

ਮੋਹਾਲੀ (ਬਿਓਰੋ ਰਿਪੋਰਟ), 1 ਫਰਵਰੀ 2023 ਆਂਧਰਾ ਪ੍ਰਦੇਸ਼ ਦੀ ਰਾਜਧਾਨੀ: ਵਾਈਐਸਆਰ ਕਾਂਗਰਸ ਦੇ ਮੁਖੀ ਨੇ ਨਿਵੇਸ਼ਕਾਂ ਨੂੰ ਅਗਲੇ ਮਹੀਨੇ ਗਲੋਬਲ ਸੰਮੇਲਨ ਦੌਰਾਨ ਨਵੀਂ ਰਾਜਧਾਨੀ ਦਾ...

ਸੂਰਤ ਦੀ ਲੜਕੀ ਨਾਲ ਬਲਾਤਕਾਰ ਦੇ ਮਾਮਲੇ ‘ਚ ਆਸਾਰਾਮ ਨੂੰ ਅਦਾਲਤ ਤੋਂ ਝਟਕਾ, ਮੰਨਿਆ ਦੋਸ਼ੀ

ਗਾਂਧੀਨਗਰ(ਬਿਊਰੋ ਰਿਪੋਰਟ), 31 ਜਨਵਰੀ 2023 ਆਸਾਰਾਮ ਨੂੰ ਸਥਾਨਕ ਅਦਾਲਤ ਨੇ ਸੂਰਤ ਦੀ ਇੱਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਸਜ਼ਾ ਦਾ...

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਗਿਆ ਰੋਸ ਮਾਰਚ

ਤਰਨਤਾਰਨ ( ਅਮਨਦੀਪ ਸਿੰਘ ਮਨਚੰਦਾ),27 ਜਨਵਰੀ 2023 ਪਿਛਲੇ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਤਰਨ ਤਾਰਨ ਵਿੱਚ ਸ਼੍ਰੋਮਣੀ...

More Articles Like This