ਬਠਿੰਡਾ (ਹਰਮਿੰਦਰ ਸਿੰਘ ਅਵਿਨਾਸ਼), 23 ਮਾਰਚ 2022
ਭਾਰਤ ਦੇਸ਼ ਦੀ ਆਜ਼ਾਦੀ ਲਈ ਹੱਸ-ਹੱਸ ਕਿ ਫਾਂਸੀਆਂ ਚੜ੍ਹਨ ਵਾਲੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਪਿਤ ਅੱਜ ਦੇਸ ਸਭ ਵਿੱਚ ਸਹੀਦੀ ਸਮਾਗਮ ਕੀਤੇ ਜਾ ਰਹੇ ਹਨ, ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਜਿਲਾ ਪੱਧਰੀ ਸਹੀਦੀ ਸਮਾਗਮ ਕੀਤਾ ਗਿਆ l
ਜਿਸ ਵਿੱਚ ਜਿਲੇ ਭਰ ਤੋ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਅੋਤਰਾਂ ਨੇ ਸਮੂਲੀਅਤ ਕੀਤੀ ਸਮਾਗਮ ਵਿੱਚ ਖਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਕਿਸਾਨ ਬਸੰਤੀ ਰੰਗ ਦੀਆਂ ਦਸਤਾਰਾਂ ਅਤੇ ਅੋਰਤਾਂ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪੁੱਜੀਆਂ ਸਨ।ਪੂਰੀ ਅਨਾਜ ਮੰਡੀ ਬਸੰਤੀ ਰੰਗ ਵਿੱਚ ਰੰਗੀ ਨਜਰ ਆ ਰਹੇ ਸੀ l ਸਟੇਜ ਤੇ ਵੱਖ ਵੱਖ ਟੀਮਾਂ ਨੇ ਕੋਰੀੳਗ੍ਰਾਫੀ ਅਤੇ ਨਾਟਕਾ ਰਾਹੀ ਸਹੀਦਾਂ ਦੀ ਕੁਰਬਾਨੀ ਬਾਰੇ ਦਸਦੇ ਹੋਏ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ ਗਿਆ l
ਕਿਸਾਨ ਆਗੂਆਂ ਨੇ ਕਿਹਾ ਕਿ ਸਹੀਦ ਭਗਤ ਸਿੰਘ ਜੋ ਅਜਾਦੀ ਚਹੁੰਦੇ ਸਨ ਉਹ ਅਜਾਦੀ ਨਹੀ ਆਈ ਉਸ ਅਜਾਦੀ ਲਈ ਲੋਕਾਂ ਨੂੰ ਲਾਮਬੰਦ ਕਰਨ ਦੀ ਜਰੂਰ ਹੈ।ਕਿਸਾਨ ਆਗੂਆਂ ਨੇ ਕਿ ਆਮ ਆਦਮੀ ਪਾਰਟੀ ਵੀ ਸਹੀਦ ਭਗਤ ਸਿੰਘ ਦੇ ਬਸੰਤੀ ਰੰਗ ਦੀ ਦਸਤਾਰ ਸਜਾ ਕੇ ਇੰਨਕਲਾਬ ਜਿੰਦਾਬਾਦ ਕਹਿੰਦੀ ਹੈ l
ਪਰ ਪੰਜਾਬ ਦੇ ਲੋਕ ਧੋਖੇ ਵਿੱਚ ਨਹੀ ਆਉਗੇ ਕਿ ਭਗਤ ਸਿੰਘ ਦਾ ਨਾਮ ਲੈ ਕੇ ਇਹਨਾਂ ਨੂੰ ਗੁੰਮਰਾਹ ਕੀਤਾ ਜਾਵੇਗਾ,ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋ ਕੱਢੀਆਂ 25 ਹਜਾਰ ਨੋਕਰੀਆਂ ਵਿੱਚ 10 ਹਜਾਰ ਨੋਕਰੀਆਂ ਪੁਲਸ ਦੀਆਂ ਕੱਢੇ ਜਾਣ ‘ਤੇ ਸਵਾਲ ਖੜੇ ਕਰਦੇ ਕਿਹਾ ਕਿ 10 ਹਜਾਰ ਪੁਲਸ ਮੁਲਾਜਮ ਲੋਕਾਂ ਨੂੰ ਕੁੱਟਣ ਲਈ ਭਰਤੀ ਕੀਤਾ ਜਾ ਰਿਹਾ ਹੈ ?