ਨਾਭਾ (ਸੁਖਚੈਨ ਸਿੰਘ), 8 ਮਾਰਚ 2022
ਦੇਸ਼ ਅੰਦਰ ਰੋਜ਼ਾਨਾ ਹੀ ਵੱਖ-ਵੱਖ ਕੰਪਨੀਆਂ ਵੱਲੋਂ ਨਵੀਂਆਂ-ਨਵੀਂਆਂ ਕਾਰਾਂ ਮਾਰਕੀਟ ਵਿਚ ਉਤਾਰ ਰਹੀਆਂ ਹਨ। ਪਰ ਮਾਰੂਤੀ ਸੁਜ਼ੂਕੀ ਵੱਲੋਂ ਅਲੱਗ ਹੀ ਤਰ੍ਹਾਂ ਦੀਆਂ ਗੱਡੀਆਂ ਉਤਾਰ ਕੇ ਆਪਣੀ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ। ਜਿਸ ਦੇ ਤਹਿਤ ਮਾਰੂਤੀ ਸੁਜ਼ੂਕੀ ਵੱਲੋਂ ਨਵੀਂ ਕਾਰ ਵੈਗਨਰ ਨੂੰ ਮਾਰਕੀਟ ਵਿੱਚ ਉਤਾਰਿਆ ਗਿਆ ਹੈ।
ਜਿਸ ਦੀ ਘੁੰਡ ਚੁਕਾਈ ਨਾਭਾ ਵਿਖੇ ਹੀਰਾ ਆਟੋ ਮੋਬਾਇਲ ਲਿਮਟਿਡ ਵਿਖੇ ਡੀ.ਐੱਸ.ਪੀ ਰਾਜੇਸ਼ ਕੁਮਾਰ ਛਿੱਬਰ ਵੱਲੋਂ ਕੀਤੀ ਗਈ। ਇਸ ਮੌਕੇ ਤੇ ਹੀਰਾ ਆਟੋ ਆਟੋਮੋਬਾਇਲਜ਼ ਦੇ ਸੀ.ਈ.ਓ ਗੌਰਵ ਗਾਬਾ ਵਿੱਚ ਵਿਸ਼ੇਸ਼ ਤੌਰ ਤੇ ਮਜ਼ੂਦ ਰਹੇ।
ਇਹ ਕਾਰ ਪੈਟਰੋਲ ਅਤੇ ਸੀਐਨਜੀ ਗੈਸ ਤੇ ਕਾਰ ਦੀ ਮਾਈਲੇਜ ਬਹੁਤ ਵਧੀਆ ਹੈ ਅਤੇ ਇਸ ਦੇ ਫੀਚਰਸ ਵੱਖਰੇ ਤਰ੍ਹਾਂ ਦੇ ਹਨ ਅਤੇ ਹਰ ਇਕ ਨੂੰ ਮਨਭਾਉਂਦੀ ਕਾਰ ਸਾਬਤ ਹੋ ਰਹੀ ਹੈ।
ਇਸ ਮੌਕੇ ਤੇ ਹੀਰਾ ਆਟੋ ਮੋਬਾਈਲਸ ਦੇ ਸੀ.ਈ.ਓ ਗੌਰਵ ਗਾਬਾ ਨੇ ਕਿਹਾ ਕਿ ਇਹ ਜੋ ਕਾਰ ਹੈ ਬਿਲਕੁਲ ਵੱਖਰੇ ਤਰ੍ਹਾਂ ਦੀ ਬਣਾਈ ਗਈ ਹੈ ਅਤੇ ਇਸ ਵੈਗਨਰ ਕਾਰ ਵਿੱਚ ਬਹੁਤ ਤਰ੍ਹਾਂ ਦੇ ਫੀਚਰਸ ਹਨ ਅਤੇ ਗਾਹਕ ਨੂੰ ਬਹੁਤ ਪਸੰਦ ਆ ਰਹੀ ਹੈ।
ਇਸ ਮੌਕੇ ਤੇ ਨਾਭਾ ਦੇ ਡੀ.ਐਸ.ਪੀ ਰਾਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਇਸ ਵੈਗਨਰ ਕਾਰ ਦੀ ਅੱਜ ਘੁੰਡ ਚੁਕਾਈ ਕੀਤੀ ਹੈ ਇਹ ਬਹੁਤ ਹੀ ਵਧੀਆ ਕਾਰ ਹੈ।ਸ਼ੋਅਰੂਮ ਵਿੱਚ ਵੈਗਨਾਰ ਕਾਰ ਦੇਖਣ ਆਏ ਗਾਹਕ ਨੇ ਕਿਹਾ ਕਿ ਇਹ ਕਾਰ ਬਹੁਤ ਹੀ ਵਧੀਆ ਹੈ ਜਿਸ ਦੇ ਅਲੱਗ ਅਲੱਗ ਫੀਚਰਸ ਹਨ ਅਤੇ ਕਾਰ ਦੀ ਮਾਈਲੇਜ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ।