ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 28 ਮਈ 2022
ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਖਤਮ ਹੋ ਚੁੱਕੀ ਹੈ lਕਾਨੂੰਨੀ ਮਾਈਨਿੰਗ ਵਿੱਚ ਭਾਰੀ ਵਾਧਾ ਹੋਇਆ ਹੈ lਪਿਛਲੀ ਸਰਕਾਰ ਵੇਲੇ ਟੈਂਡਰ ਦਿੱਤੇ ਗਏ ਸਨ ਅਤੇ ਉਕਤ ਠੇਕੇਦਾਰਾਂ ‘ਤੇ ਸ਼ਿਕੰਜਾ ਕੱਸ ਕੇ ਇਮਾਨਦਾਰੀ ਨਾਲ ਕਾਨੂੰਨੀ ਮਾਈਨਿੰਗ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ:ਮਾਨ ਸਰਕਾਰ ਦਾ ਵੱਡਾ ਐਕਸ਼ਨ: ਡੇਰਾ ਮੁੱਖੀਆਂ ਸਮੇਤ 424 ਲੋਕਾਂ ਦੀ…
ਪਿਛਲੇ ਸਾਲ ਰੋਜ਼ਾਨਾ 35 ਹਜ਼ਾਰ ਮੀਟ੍ਰਿਕ ਟਨ ਮਾਈਨਿੰਗ ਹੁੰਦੀ ਸੀ ਪਰ ਹੁਣ ਕਾਨੂੰਨੀ ਮਾਈਨਿੰਗ ਇੱਕ ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ।ਪਿਛਲੇ ਸਾਲ ਮਈ ਮਹੀਨੇ 8 ਲੱਖ ਮੀਟ੍ਰਿਕ ਟਨ ਮਾਈਨਿੰਗ ਕੀਤੀ ਗਈ ਸੀ l
ਇਹ ਖ਼ਬਰ ਵੀ ਪੜ੍ਹੋ:ਨਾਭਾ ‘ਚ ਦੋਸਤ ਨੇ ਦਿੱਤੀ ਦੋਸਤ ਨੂੰ ਦਰਦਨਾਕ ਮੌਤ, ਪਹਿਲਾਂ ਤੰਦੂਰ…
ਪਰ ਇਸ ਸਾਲ 18.5 ਲੱਖ ਮੀਟ੍ਰਿਕ ਟਨ ਮਾਈਨਿੰਗ ਕੀਤੀ ਗਈ ਹੈ।ਪਿਛਲੇ ਸਾਲ 7 ‘ਚੋਂ 6 ਬਲਾਕ ਚੱਲਦੇ ਸਨ ਪਰ ਹੁਣ ਸਿਰਫ਼ 4 ਬਲਾਕ ਹੀ ਚੱਲ ਰਹੇ ਹਨ, ਫਿਰ ਵੀ ਕਮਾਈ ਢਾਈ ਗੁਣਾਂ ਤੋਂ ਵੱਧ ਹੈ |ਰੋਪੜ ‘ਚ 8 ਗੁਣਾ ਕਾਨੂੰਨੀ ਮਾਈਨਿੰਗ ਵਧੀ l