ਹੁਸ਼ਿਆਰਪੁਰ (ਅਮਰੀਕ ਕੁਮਾਰ), 15 ਮਾਰਚ 2022
ਅੱਜ ਹੁਸਿ਼ਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਐਕਸ਼ਨ ਮੋਡ ਚ ਨਜ਼ਰ ਆ ਰਹੇ ਨੇ lਕਿਉਂ ਕਿ ਵਿਧਾਇਕ ਵਲੋਂ ਜਿੱਥੇ ਪਹਿਲਾਂ ਸਵੇਰ ਸਾਰ ਹੀ ਈਐਸਆਈ ਹਸਪਤਾਲ ਚ ਛਾਪਾ ਮਾਰਿਆ ਗਿਆ l
ਉਥੇ ਹੀ ਕੁਝ ਦੇਰ ਬਾਅਦ ਉਨ੍ਹਾਂ ਵਲੋਂ ਸਿਵਲ ਸਰਜਨ ਦਫਤਰ ਚ ਜਾ ਕੇ ਡਾਕਟਰਾਂ ਨੂੰ ਵੀ ਸਖਤੀ ਨਾਲ ਤਾੜਨਾ ਕੀਤੀ ਤੇ ਕਿਹਾ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ ਹੈ ਤੇ ਦਵਾਈਆਂ ਵੀ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਹਨ।
ਜਿੰਪਾ ਨੇ ਕਿਹਾ ਕਿ ਜੇਕਰ ਹਸਪਤਾਲ ਚ ਕਿਸੇ ਵੀ ਤਰ੍ਹਾਂ ਦੀ ਕੁਤਾਵੀ ਸਾਹਮਣੇ ਆਵੇਗੀ ਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।