ਐੱਮ ਐੱਲ ਏ ਬਰਿੰਦਰ ਗੋਇਲ ਨੇ ਹੱਥੀਂ ਟਰੈਕਟਰ ਚਲਾ ਕੇ ਕੀਤੀ ਸਿੱਧੀ ਬਿਜਾਈ ਦੀ ਸ਼ੁਰੂਆਤ

Must Read

ਬੱਸ ਸਟੈਂਡ ਕੰਡਕਟਰਾਂ ਨੇ ਕੁੱਟਿਆ ਪੁਲਿਸ ਮੁਲਾਜ਼ਮ, ਵੇਖੋ ਮੌਕੇ ਦੀਆਂ ਤਸਵੀਰਾਂ

ਫਿਰੋਜ਼ਪੁਰ ( ਸੁਖਚੈਨ ਸਿੰਘ), 4 ਜੂਨ 2023 ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ...

ਪੁੱਤ ਦੀ ਮੌਤ ਦੇ ਸਾਲ ਬਾਅਦ ਫਿਰ ਭਾਵੁਕ ਹੋਈ ਮਾਂ ਚਰਨ ਕੌਰ ,ਪੜ੍ਹੋ ਕਿਵੇਂ ਸਰਕਾਰ ਨੂੰ ਪਾਈਆਂ ਲਾਹਨਤਾਂ

ਮਾਨਸਾ( ਭੀਸ਼ਮ ਗੋਇਲ), 4 ਜੂਨ 2023 ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਪਰਿਵਾਰ ਲਗਾਤਾਰ ਇਨਸਾਫ਼...

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ...

ਲਹਿਰਾਗਾਗਾ ( ਮਨੋਜ ਕੁਮਾਰ), 28 ਮਈ 2022

ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਵਿਖੇ ਐੱਮ ਐੱਲ ਏ ਬਰਿੰਦਰ ਗੋਇਲ ਨੇ ਹੱਥੀਂ ਟਰੈਕਟਰ ਚਲਾ ਕੇ ਕੀਤੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਸਬੰਧੀ ਕੀਤੀ ਅਪੀਲ ਦੇ ਸਾਰਥਕ ਨਤੀਜੇ ਨਿਕਲ ਰਹੇ ਹਨ। ਉਨ੍ਹਾਂ ਕਿਹਾ, ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ।

ਜਿਸ ਦੇ ਚਲਦਿਆਂ ਪੰਦਰਾਂ ਸਾਲ ਦੇ ਅੰਦਰ ਧਰਤੀ ਹੇਠਲਾ ਪਾਣੀ ਖਤਮ ਹੋ ਜਾਣ ਦੀ ਸੰਭਾਵਨਾ ਨਿਰੰਤਰ ਬਣੀ ਹੋਈ ਹੈ।ਗੋਇਲ ਨੇ ਕਿਹਾ ਕਿ ਜੇਕਰ  ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੋ ਜਾਂਦਾ ਹੈ।

ਤਾਂ ਪੂਰਾ ਹਿੰਦੋਸਤਾਨ ਭੁੱਖਮਰੀ ਦੀ ਕਗਾਰ ਤੇ ਖੜ੍ਹਾ ਹੋ ਜਾਵੇਗਾ।ਕਿਉਂਕਿ ਕੇਂਦਰੀ ਅੰਨ ਭੰਡਾਰ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਪੰਜਾਬ ਦੇ ਕਿਸਾਨ ਹੀ ਪਾਉਂਦੇ ਹਨ।ਇਸ ਖਤਰੇ ਨੂੰ ਭਾਂਪਦਿਆਂ ਸਰਕਾਰ ਵੱਲੋਂ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਕਿਸਾਨਾਂ ਦੇ 4000 ਰੁਪਏ ਲਵਾਈ ਦੇ ਬਚਦੇ ਹਨ l

ਉਥੇ ਹੀ 1500  ਰੁਪਏ ਪ੍ਰਤੀ ਏਕੜ ਚ ਸਰਕਾਰ ਵੱਲੋਂ ਕਿਸਾਨਾਂ ਨੂੰ ਕੀਤੇ ਜਾਣਗੇ ਅਤੇ  ਝਾੜ ਵਿੱਚ ਵੀ ਵਾਧਾ ਹੋਵੇਗਾ।ਇਸ ਸਮੇਂ ਸਿੱਧੀ ਬਿਜਾਈ ਕਰਨ ਵਾਲੇ ਰਾਮਗੜ੍ਹ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਦੱਸਿਆ, ਕਿ ਮੈਂ ਛੇ ਏਕੜ ਝੋਨੇ ਦੀ ਸਿੱਧੀ ਬਿਜਾਈ ਸਰਕਾਰ ਵੱਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਕਰ ਰਿਹਾ ਹਾਂ।ਉਨ੍ਹਾਂ ਇਹ ਵੀ ਦੱਸਿਆ ਕਿ ਵਿਧਾਇਕ ਬਰਿੰਦਰ ਗੋਇਲ ਦੀ ਕੋਸ਼ਿਸ਼ ਸਦਕਾ ਸਾਡੇ ਪਿੰਡ ਵਿੱਚ ਸੈਂਕੜੇ ਏਕੜ ਸਿੱਧੀ ਝੋਨੇ ਦੀ ਬਿਜਾਈ ਹੋਵੇਗੀ।

ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ, ਕਿ ਲੋਕਾਂ ਵਿੱਚ ਸਿੱਧੀ ਬਿਜਾਈ ਪ੍ਰਤੀ ਉਤਸ਼ਾਹ ਹੈ ਅਤੇ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰ ਰਹੇ ਹਨ। ਇਸ ਸਬੰਧੀ ਪਿੰਡਾਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਿਖਲਾਈ ਕੈਂਪ ਵੀ ਲਾਏ ਜਾ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਲਹਿਰਾ ਅਤੇ ਅਨਦਾਣਾ ਬਲਾਕ ਵਿਚ ਹੁਣ ਤੱਕ 1800 ਏਕੜ ਰਕਬੇ ਵਿਚ ਸਿੱਧੀ ਬਿਜਾਈ ਹੋ ਚੁੱਕੀ ਹੈ। ਪ੍ਰੰਤੂ ਅਜੇ ਵੀਹ ਦਿਨ ਹੋਰ ਸਿੱਧੀ ਬਿਜਾਈ ਹੋਣ ਦੇ ਆਸਾਰ ਹਨ।ਸਿੱਧੀ ਬਿਜਾਈ ਨਾਲ ਜਿੱਥੇ ਕਿਸਾਨਾਂ ਨੂੰ ਝਾੜ ਵੱਧ ਮਿਲਦਾ ਹੈ, ਪੈਸੇ ਦੀ ਬੱਚਤ ਵੀ ਹੁੰਦੀ ਹੈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਵੀ ਇਹ ਯੋਜਨਾ ਅਤੀ ਸਹਾਈ ਹੋ ਰਹੀ ਹੈ।

LEAVE A REPLY

Please enter your comment!
Please enter your name here

Latest News

ਬੱਸ ਸਟੈਂਡ ਕੰਡਕਟਰਾਂ ਨੇ ਕੁੱਟਿਆ ਪੁਲਿਸ ਮੁਲਾਜ਼ਮ, ਵੇਖੋ ਮੌਕੇ ਦੀਆਂ ਤਸਵੀਰਾਂ

ਫਿਰੋਜ਼ਪੁਰ ( ਸੁਖਚੈਨ ਸਿੰਘ), 4 ਜੂਨ 2023 ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ...

ਪੁੱਤ ਦੀ ਮੌਤ ਦੇ ਸਾਲ ਬਾਅਦ ਫਿਰ ਭਾਵੁਕ ਹੋਈ ਮਾਂ ਚਰਨ ਕੌਰ ,ਪੜ੍ਹੋ ਕਿਵੇਂ ਸਰਕਾਰ ਨੂੰ ਪਾਈਆਂ ਲਾਹਨਤਾਂ

ਮਾਨਸਾ( ਭੀਸ਼ਮ ਗੋਇਲ), 4 ਜੂਨ 2023 ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ,...

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ...

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ ਤਾਂ ਨਿਹੰਗ ਸਿੰਘ ਹੋ ਗਏ ਤੱਤੇ, ਸੜਕ ‘ਤੇ ਪਾਤਾ ਗਾਹ , ਸਾਡੇ ਨਾਲ ਹੋਇਆ ਧੱਕਾ “

ਗੁਰਦਾਸਪੁਰ ( ਰਾਜੇਸ਼ ਅਲੂਣਾ), 3 ਜੂਨ 2023 ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ ਵਲੋਂ ਮਿਸ਼ਨ ਬਲੁ ਸਟਾਰ ਨੂੰ...

ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਪਹਿਲਾਂ ਕੀਤੀ ਕੁੱ++ਟ++ਮਾ+++ਰ, ਫਿਰ ਸੋਨੇ ਦੇ ਗ੍ਰਹਿਣੇ ਅਤੇ 3 ਲੱਖ ਲੈ ਕੇ ਚੋਰ ਹੋਏ ਫਰਾਰ

ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ), 3 ਜੂਨ 2023 ਸ਼ੁੱਕਰਵਾਰ ਸਵੇਰੇ 1.30 ਵਜੇ ਅਣਪਛਾਤੇ ਚੋਰਾਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ 'ਚ...

More Articles Like This