ਨਾਭਾ (ਸੁਖਚੈਨ ਸਿੰਘ), 29 ਅਕਤੂਬਰ 2022
ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਆਪਣਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਆਪ ਪਾਰਟੀ ਦੇ ਵਰਕਰਾਂ ਤੋਂ ਇਸ ਤੋਂ ਇਲਾਵਾ ਹੋਰ ਸ਼ਹਿਰ ਨਿਵਾਸੀਆਂ ਵੱਲੋਂ ਖੂਨਦਾਨ ਕੈਂਪ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ। ਵਿਧਾਇਕ ਦੇਵਮਾਨ ਨੇ ਕਿਹਾ ਕਿ ਜਨਮ ਦਿਨ ਤਾਂ ਹਰ ਕੋਈ ਮਨਾਉਂਦਾ ਹੈ ਪਰ ਮੈਂ ਪ੍ਰਾਣ ਕੀਤਾ ਸੀ ਕਿ ਮੈਂ ਆਪਣੇ ਜਨਮਦਿਨ ਤੇ ਵੱਖਰਾ ਉਪਰਾਲਾ ਕਰਾਂਗਾ ਅਤੇ ਜੋ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਮੈਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ।
ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਅੱਜ ਮੈਂ ਆਪਣੇ ਜਨਮਦਿਨ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ ਅਤੇ ਮੈਂ ਆਪ ਵੀ ਖੂਨਦਾਨ ਕਰਿਆ ਹੈ ਕਿਉਂਕਿ ਦਿਨੋਂ-ਦਿਨ ਖੂਨ ਦੀ ਕਮੀ ਹੋਣ ਦੇ ਚੱਲਦੇ ਸਾਰਿਆਂ ਨੂੰ ਆਪਣੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਉਣਾ ਚਾਹੀਦਾ ਹੈ। ਪੰਜਾਬ ਵਿੱਚ ਐੱਨ.ਆਈ. ਏ ਦੇ ਜ਼ਿਲ੍ਹਾ ਪੱਧਰ ਤੇ ਦਫ਼ਤਰ ਬਣਾਉਣ ਤੇ ਅਕਾਲੀ ਦਲ ਵੱਲੋਂ ਕਿਹਾ ਗਿਆ ਕਿ ਆਪ ਪਾਰਟੀ ਬੀ ਜੇ ਪੀ ਦੇ ਅੱਗੇ ਘੁਟਨੇ ਟੇਕ ਰਹੀ ਹੈ ਤਾਂ ਦੇਵਮਨ ਨੇ ਕਿਹਾ ਕਿ ਜੋ ਆਪ ਪਾਰਟੀ ਸਟੈਂਡ ਲੈਂਦੀ ਹੈ ਉਹ ਸੋਚ ਸਮਝ ਕੇ ਲੈਂਦੀ ਹੈ ਇਸ ਵਿੱਚ ਘੁਟਣੇ ਟੇਕਣ ਵਾਲੀ ਕੋਈ ਗੱਲ ਨਹੀਂ।
ਨੋਟਾਂ ਤੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਵਾਲੇ ਬਿਆਨ ਤੇ ਦੇਵਮਾਨ ਨੇ ਕਿਹਾ ਕਿ ਜੇਕਰ ਕੇਜਰੀਵਾਲ ਵੱਲੋਂ ਲਛਮੀ ਮਾਤੇ ਗਣੇਸ਼ ਦੀਆਂ ਫੋਟੋ ਦੀ ਪੇਸ਼ਕਸ਼ ਕੀਤੀ ਹੈ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੈ।
ਸ਼ਾਮਲਾਟ ਜ਼ਮੀਨਾਂ ਨੂੰ ਮੁੜ ਪੰਚਾਇਤਾਂ ਦੇ ਨਾਮਕਰਨ ਤੇ ਦੇਵਮਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਜੋ ਇਹ ਉਪਰਾਲਾ ਹੈ ਬਹੁਤ ਹੀ ਵੱਡਾ ਉਪਰਾਲਾ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਚੰਗੇ ਫ਼ੈਸਲੇ ਲੈ ਰਹੀ ਹੈ।
ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਕਿ ਸਾਰੇ ਹੀ ਦੇਸ਼ ਵਿੱਚ ਪੁਲੀਸ ਦੀ ਇੱਕੋ ਹੀ ਵਰਦੀ ਹੋਣੀ ਚਾਹੀਦੀ ਹੈ ਤਾ ਦੇਵਮਾਨ ਨਰਿੰਦਰ ਮੋਦੀ ਦੀ ਇਸ ਗੱਲ ਦਾ ਸਵਾਗਤ ਕੀਤਾ।
ਇਸ ਮੌਕੇ ਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਅਤੇ ਸੀਨੀਅਰ ਆਪ ਆਗੂ ਜਸਵੰਤ ਕਪੂਰ ਨੇ ਕਿਹਾ ਕਿ ਜੋ ਵਿਧਾਇਕ ਦੇਵਮਾਨ ਦੇ ਜਨਮ ਦਿਨ ਤੇ ਅੱਜ ਖੂਨਦਾਨ ਦਾ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਦੇ ਉਪਰਾਲੇ ਸਾਰਿਆਂ ਨੂੰ ਆਪਣੇ ਜਨਮਦਿਨ ਤੇ ਕਰਨੇ ਚਾਹੀਦੇ ਹਨ।