ਸਰਕਾਰੇ-ਦਰਬਾਰੇ ਸੁਣਵਾਈ ਨਾ ਹੋਣ ਦੀਆਂ ਸਿਕਾਇਤਾਂ ਬਾਅਦ ਐਕਟਿਵ ਹੋਏ ਵਿਧਾਇਕ ਕੋਹਲੀ

Must Read

ਖਾਲਿਸਤਾਨੀ ਅੱਤਵਾਦੀ ਲਖਬੀਰ ਰੋਡੇ ਦੀ ਪਾਕਿਸਤਾਨ ‘ਚ ਮੌਤ, ਭਾਰਤ ‘ਚ ਕਈ ਹਮਲਿਆਂ ਦਾ ਮਾਸਟਰਮਾਈਂਡ ਸੀ

ਮੋਹਾਲੀ ( ਬਿਊਰੋ  ਰਿਪੋਰਟ), 5 ਦਸੰਬਰ 2023 ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ। ਸੂਤਰਾਂ...

ਅਣਖ ਖਾਤਰ ਭਰਾ ਨੇ ਭੈਣ ਅਤੇ ਜੀਜੇ ਦਾ ਕੀਤਾ ਕਤਲ

ਬਠਿੰਡਾ( ਅਮਨਦੀਪ ਕੌਰ), 4 ਦਸੰਬਰ 2023 ਬੀਤੀ ਦੇਰ ਰਾਤ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਅਣਖ ਖਾਤਰ ਭਰਾ ਵੱਲੋਂ ਭੈਣ ਅਤੇ...

3 ਸੂਬਿਆਂ ‘ਚ ਬੀਜੇਪੀ ਨੇ ਮਾਰੀ ਬਾਜ਼ੀ ਤਾਂ ਸੰਗਰੂਰ ਦੀ ਲੀਗਲ ਸੈਲ ਜ਼ਿਲ੍ਹਾਂ ਕਚਹਿਰੀਆਂ ‘ਚ ਵੰਡੇ ਗਏ ਲੱਡੂ

ਸੰਗਰੂਰ ( ਗੁਰਵਿੰਦਰ ਸਿੰਘ), 4 ਦਸੰਬਰ 2023 ਬੀਜੇਪੀ ਦੀ ਤਿੰਨ ਸਟੇਟਾਂ ਦੀ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਲੀਗਲ ਸੈਲ...

 ਪਟਿਆਲਾ ( ਕਰਨਵੀਰ ਰੰਧਾਵਾ), 5 ਅਪ੍ਰੈਲ 2022

ਪਟਿਆਲਾ,ਸਰਕਾਰੀ ਦਫਤਰਾਂ ਵਿਚ ਆਮ ਲੋਕਾਂ ਦੀ ਖੱਜਲ ਖੁਆਰੀ ਸਬੰਧੀ ਆ ਰਹੀਆਂ ਸਿਕਾਇਤਾਂ ਤੋਂ ਬਾਅਦ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਜ ਐਕਟਿਵ ਮੋੜ ਵਿਚ ਵਿਖਾਈ ਦਿੱਤੇ। ਅੱਜ ਉਨਾ ਨੇ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਆਈਪੀਐਸ, ਨਿਗਮ ਕਮਿਸਨਰ ਸ੍ਰੀ ਕੇਸਵ ਹੰਗੋਨੀਆ ਆਈਏਐਸ ਨਾਲ ਲੰਬਾ ਸਮਾਂ ਵੱਖ ਵੱਖ ਮੀਟਿੰਗਾਂ ਕੀਤੀਆਂ।

ਇਸ ਦੋਰਾਨ ਉਨਾ ਨੇ ਸਮੁਹ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਆਮ ਲੋਕਾਂ ਦੀਆਂ ਆ ਰਹੀਆਂ ਸਿਕਾਇਤਾਂ ਨੂੰ ਹਰ ਹੀਲੇ ਦੂਰ ਕੀਤਾ ਜਾਵੇ। ਵਿਧਾਇਕ ਅਜੀਤਪਾਲ ਕੋਹਲੀ ਨੇ ਅਧਿਕਾਰੀਆਂ ਨੂੰ ਸਖਤ ਲਹਿਜੇ ਵਿਚ ਕਿਹਾ ਕਿ ਹੁਣ ਪਹਿਲਾਂ ਵਾਲੇ ਹੁਕਮ ਨਹੀਂ ਚੱਲਣਗੇ ਅਤੇ ਆਮ ਲੋਕਾਂ ਦੇ ਕੰਮ ਨੇੜੇ ਤੋਂ ਹੋ ਕੇ ਕਰਨੇ ਪੈਣਗੇ।

ਉਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਜੋ ਵੀ ਵਿਅਕਤੀ ਉਨਾਂ ਦੇ ਦਫਤਰ ਵਿਚ ਜਾਂਦਾਂ ਹੈ ਜਾਂ ਆਪਣੀ ਸਿਕਾਇਤ ਜਾਂ ਕੰਮ ਲੈ ਕੇ ਆਉਦਾਂ ਹੈ, ਉਹ ਕੰਮ ਚੰਗੀ ਤਰਾਂ ਸਮਝ ਕਿ ਤੁਰੰਤ ਨਿਪਟਾਇਆ ਜਾਵੇ ਤਾਂ ਕਿ ਕਿਸੇ ਨੂੰ ਵੀ ਖੱਜਲ ਖੁਆਰ ਨਾ ਹੋਣਾ ਪਵੇ।

ਇਸ ਤੋਂ ਇਲਾਵਾ ਖਾਸ ਕਰ ਥਾਣਿਆ ਵਿਚ ਫਾਇਲਾਂ ਦੀ ਧੂੜ ਚੱਟ ਰਹੀਆਂ ਦਰਖਾਸਤਾਂ ਅਤੇ ਪੈਡਿੰਗ ਕੇਸ ਜਲਦੀ ਨਿਪਟਾਉਣ ਲਈ ਵੀ ਕਿਹਾ ਤਾਂ ਕਿ ਉਹ ਲੋਕ ਜਿਹੜੇ ਕਿ ਥਾਣਿਆ ਤੇ ਚੱਕਰ ਕੱਟ ਕੱਟ ਕਿ ਥੱਕ ਗਏ ਹਨ, ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਇੲ ਵੀ ਕਿਹਾ ਗਿਆ ਕਿ ਸਹਿਰ ਵਿਚ ਕੋਈ ਸੱਟਾ, ਜੂਆ ਸਮੇਤ ਹੋਰ ਨਜਾਇਜ ਧੰਦੇ ਬਰਦਾਸਤ ਨਈਂ ਕੀਤੇ ਜਾਣਗੇ ਅਤੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ।

ਜਦਕਿ ਨਿਗਮ ਕਮਿਸਨਰ ਨੂੰ ਇਹ ਵੀ ਕਿਹਾ ਗਿਆ ਕਿ ਲੋਕ ਹਿੱਤ ਵਿਚ ਕੰਮ ਕੀਤੇ ਜਾਣ ਅਤੇ ਨਕਸਿਆਂ, ਬਿਲਡਿੰਗ ਫੀਸਾਂ, ਜਨਮ-ਮੌਤ ਸਰਟੀਫਿਕੇਟਾਂ ਵਿਚ ਹੋ ਰਹੀ ਦੇਰੀ ਨੂੰ ਸਰਲ ਕੀਤਾ ਜਾਵੇ ਅਤੇ ਹੋਰਨਾਂ ਬਰਾਚਾਂ ਵਿਚ ਜਿਥੇ ਕਿ ਲੋਕਾਂ ਨੂੰ ਰੋਜਾਨਾ ਵਾਗ ਧੱਕੇ ਖਾਣੇ ਪੈਦੈ ਹਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਦੇ ਕੇ ਕੰਮ ਜਲਦੀ ਨਿਪਟਾਉਣ ਲਈ ਕਿਹਾ ਜਾਵੇ।

ਇਸ ਦੋਰਾਨ ਵਿਧਾਇਕ ਅਜੀਤਪਾਲ ਨੇ ਕਿਹਾ ਕਿ ਨਜਾਇਜ ਬਿਲਡਿੰਗਾ ਸਮੇਤ ਹੋਰ ਕਿਸੇ ਵੀ ਕੰਮ ਵਿਚ ਅਣਗਹਿਲੀ ਨਾਂ ਵਰਤੀ  ਜਾਵੇ ਅਤੇ ਭਿ੍ਰਸਟਾਚਾਰ ਬਰਦਾਸਤ ਨਹੀਂ ਹੋਏਗਾ। ਵਿਧਾਇਕ ਅਜੀਤਪਾਲ ਕੋਹਲੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਨਾਲ ਜੁੜੀ ਹਰ ਇਕ ਸਿਕਾਇਤ ਅਤੇ ਕਮ ਨੂੰ ਬਿਨਾ ਦੇਰੀ ਕੀਤਾ ਜਾਵੇ ਅਤੇ ਕੋਈ ਵੀ ਢਿਲ ਬਰਦਾਸਤ ਨਹੀਂ ਹੋਏਗੀ।

 

LEAVE A REPLY

Please enter your comment!
Please enter your name here

Latest News

ਖਾਲਿਸਤਾਨੀ ਅੱਤਵਾਦੀ ਲਖਬੀਰ ਰੋਡੇ ਦੀ ਪਾਕਿਸਤਾਨ ‘ਚ ਮੌਤ, ਭਾਰਤ ‘ਚ ਕਈ ਹਮਲਿਆਂ ਦਾ ਮਾਸਟਰਮਾਈਂਡ ਸੀ

ਮੋਹਾਲੀ ( ਬਿਊਰੋ  ਰਿਪੋਰਟ), 5 ਦਸੰਬਰ 2023 ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ। ਸੂਤਰਾਂ...

ਅਣਖ ਖਾਤਰ ਭਰਾ ਨੇ ਭੈਣ ਅਤੇ ਜੀਜੇ ਦਾ ਕੀਤਾ ਕਤਲ

ਬਠਿੰਡਾ( ਅਮਨਦੀਪ ਕੌਰ), 4 ਦਸੰਬਰ 2023 ਬੀਤੀ ਦੇਰ ਰਾਤ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਅਣਖ ਖਾਤਰ ਭਰਾ ਵੱਲੋਂ ਭੈਣ ਅਤੇ ਜੀਜੇ ਦਾ ਕਤਲ ਕਰਨ ਦਾ...

3 ਸੂਬਿਆਂ ‘ਚ ਬੀਜੇਪੀ ਨੇ ਮਾਰੀ ਬਾਜ਼ੀ ਤਾਂ ਸੰਗਰੂਰ ਦੀ ਲੀਗਲ ਸੈਲ ਜ਼ਿਲ੍ਹਾਂ ਕਚਹਿਰੀਆਂ ‘ਚ ਵੰਡੇ ਗਏ ਲੱਡੂ

ਸੰਗਰੂਰ ( ਗੁਰਵਿੰਦਰ ਸਿੰਘ), 4 ਦਸੰਬਰ 2023 ਬੀਜੇਪੀ ਦੀ ਤਿੰਨ ਸਟੇਟਾਂ ਦੀ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਲੀਗਲ ਸੈਲ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਲੱਡੂ...

ਕੀ ਤੁਹਾਨੂੰ ਵੀ ਆਉਂਦਾ ਹੈ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ?

ਮੋਹਾਲੀ( ਬਿਊਰੋ ਰਿਪੋਰਟ), 4 ਦਸੰਬਰ 2023 ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਹਾਲਾਂਕਿ ਅਸੀਂ ਇਸਨੂੰ ਆਮ ਸਮਝਦੇ ਹੋਏ ਨਜ਼ਰਅੰਦਾਜ਼...

115 ਦਿਨਾਂ ਬਾਅਦ ‘ਆਪ’ ਨੇਤਾ ਰਾਘਵ ਚੱਢਾ ਦੀ ਰਾਜ ਸਭਾ ਮੈਂਬਰਸ਼ਿਪ ਬਹਾਲ, ਮਾਮਲਾ ਪਹੁੰਚਿਆ ਸੁਪਰੀਮ ਕੋਰਟ

ਨਵੀਂ ਦਿੱਲੀ ( ਬਿਊਰੋ ਰਿਪੋਰਟ), 4 ਦਸੰਬਰ 2023 ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦੀ ਰਾਜ ਸਭਾ ਮੈਂਬਰਸ਼ਿਪ 115 ਦਿਨਾਂ ਬਾਅਦ ਬਹਾਲ ਹੋ ਗਈ ਹੈ।...

More Articles Like This