ਜਲੰਧਰ (ਪਰਮਜੀਤ ਸਿੰਘ), 11 ਮਈ 2022
11 ਮਈ ਦੀ ਦੇਰ ਸ਼ਾਮ ਫਗਵਾੜਾ ਬੰਗਾ ਰੋਡ ‘ਤੇ ਸਥਿਤ ਪਿੰਡ ਢਾਹਾਂ ਕਲੇਰਾਂ ਨੇੜੇ ਹੋਏ ਹਾਦਸੇ ਦੌਰਾਨ ਪੰਜਾਬ ਦੇ ਲੋਕ ਸਭਾ ਹਲਕਾ ਜਲੰਧਰ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਜੇਤੂ ਵਿਧਾਇਕ ਸੁਖਵਿੰਦਰ ਕੋਟਲੀ ਅਤੇ ਉਨ੍ਹਾਂ ਦੇ ਪੀ.ਏ ਜ਼ਖਮੀ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ:ਚੋਰਾਂ ਦਾ ਵੱਡਾ ਕਾਰਨਾਮਾ, ਚੋਰੀ ਕਰਨ ਤੋਂ ਬਾਅਦ ਘਰ ਨੂੰ ਲਗਾਈ…
ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਇਹ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਵਿਧਾਇਕ ਦੇ ਪੀਏ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਵੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਜੌਹਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।