ਨਿਊਜ਼ ਡੈਸਕ (ਮੀਨਾਕਸ਼ੀ), 26 ਅਕਤੂਬਰ 2022
ਪੰਜਾਬ ਦੇ ਟੋਲ ਪਲਾਜ਼ਿਆਂ ਦੀ ਗੱਲ ਕਰਾਂਗੇ ਜਦੋਂ ਵੀ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਆਪਣੇ ਵਾਹਨ ‘ਤੇ ਜਾਂਦੇ ਹਾਂ ਤਾਂ ਰਾਹ ਵਿੱਚ ਟੋਲ ਪਲਾਜ਼ਾ ਜ਼ਰੂਰ ਆਉਂਦਾ ਹੈ ਜਿੱਥੇ ਸਾਨੂੰ ਪੈਸੇ ਦੇ ਕੇ ਪਰਚੀ ਕਟਾਉਣੀ ਪੈਦੀ ਪਰ ਹੁਣ ਤੁਹਾਨੂੰ ਪਰਚੀ ਲਈ ਪੈਸੇ ਨਹੀਂ ਦੇਣਗੇ। ਕਿਉਂਕਿ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਜਲਦ ਬੰਦ ਹੋ ਸਕਦੇ ਨੇ ਇਹ ਅਸੀਂ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ।
ਤਾਂ ਵਾਹਨਾਂ ਚਾਲਕਾਂ ਇਹ ਵੱਡੀ ਖ਼ੁਸ਼ਖਬਰੀ ਹੈ। ਕਿਉਂਕਿ ਸੀਐੱਮ ਮਾਨ ਨੇ ਸੰਗਰੂਰ ‘ਚ 2 ਟੋਲ ਪਲਾਜ਼ੇ ਬੰਦ ਕਰਵਾਉਣ ਤੋਂ ਬਾਅਦ ਹੁਣ ਸੂਬੇ ਦੇ ਹੋਰ ਟੋਲ ਪਲਾਜ਼ੇ ਵੀ ਬੰਦ ਕਰਵਾਉਣ ਦੇ ਸੰਕੇਤ ਦਿੱਤੇ ਨੇ। ਮੰਗਲਵਾਰ ਨੂੰ ਰਾਮਗੜੀਆਂ ਗਰਲਜ਼ ਕਾਲਜ ‘ਚ ਬਾਬਾ ਵਿਸ਼ਵਕਰਮਾ ਡੇਅ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਸੰਬੋਧਨ ਕਰਦਿਆ ਮਾਨ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਸੂਬੇ ਦੀਆਂ ਸੜਕਾਂ ਨੂੰ ਵੀ ਟੋਲ ਟੈਕਸ ਤੋਂ ਆਜ਼ਾਦੀ ਦਿਵਾਉਣਾ ਆਪ ਸਰਕਾਰ ਦਾ ਮੁੱਖ ਟੀਚਾ ਹੈ। ਜਦ ਕਿ ਪਿਛਲੀਆਂ ਸਰਕਾਰਾਂ ਨੇ ਜਨਤਾ ਨੂੰ ਲੁੱਟਣ ਦਾ ਇੱਕ ਵੀ ਮੌਕਾ ਨਹੀਂ ਛੱਡਿਆ।
ਮਾਨ ਨੇ ਕਿਹਾ ਕਿ ਇੱਕ ਦੂਜੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਵਾਲੇ ਸੂਬੇ ਦੇ ਜ਼ਿਆਦਾਤਾਰ ਮੁੱਖ ਮਾਰਗ ਅੱਜ ਵੀ ਅਜਿਹੇ ਹਨ, ਜਿਹਨਾਂ ‘ਤੇ ਟੋਲ ਟੈਕਸ ਦੇ ਨਾ ‘ਤੇ ਪੈਸੇ ਵਸੂਲੇ ਜਾਂਦੇ ਨੇ।ਪਰ ਇਨ੍ਹਾਂ ‘ਚ ਕਾਫੀ ਟੋਲ ਪਲਾਜ਼ੇ ਅਜਿਹੇ ਨੇ ਜੋ ਆਪਣੀ ਸਮਾਂ ਹੱਦ ਪੂਰੀ ਕਰ ਚੁੱਕੇ ਨੇ।ਜਿਹਨਾਂ ਨੂੰ ਆਉਣ ਵਾਲੇ ਦਿਨਾਂ ‘ਚ ਬੰਦ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਅੱਗੇ ਬੋਲਦਿਆ ਕਿਹਾ ਕਿ ਟੋਲ ਕੰਪਲਸਰੀ ਨਹੀਂ ਹੈ ਜੋ ਹਮੇਸ਼ਾ ਲਈ ਜਨਤਾ ਨੂੰ ਦੇਣਾ ਪਵੇਗਾ।ਆਉਣ ਵਾਲੇ ਦਿਨਾਂ ‘ਚ ਬਾਕੀ ਟੋਲ ਟੈਕਸ ਵੀ ਬੰਦ ਕਰਕੇ ਜਨਤਾ ਨੂੰ ਰਾਹਤ ਦਿੱਤੀ ਜਾਵੇਗੀ ਜਿਵੇਂ ਸੰਗਰੂਰ ਵਾਲੇ ਟੋਲ ਪਲਾਜ਼ੇ ਬੰਦ ਕੀਤੇ ਗਏ ਨੇ।ਮਾਨ ਨੇ ਆਪਣੇ ਭਾਸ਼ਣ ਵਿੱਚ ਨੈਸ਼ਨਲ ਹਾਈਵੇਅ ‘ਤੇ ਬਣੇ ਲਾਡੋਵਾਲ ਅਤੇ ਸ਼ੰਭੂ ਟੋਲ ਪਲਾਜ਼ੇ ਦਾ ਜ਼ਿਕਰ ਕੀਤਾ ਹੈ।
ਸੋ ਹੁਣ ਦੇਖਣਾ ਹੋਵੇਗਾ ਕਿ ਇਹ ਟੋਲ ਪਲਾਜ਼ੇ ਕਦੋਂ ਬੰਦ ਹੋਣਗੇ। ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਫ਼ੈਸਲਾ ਤੁਹਾਨੂੰ ਕਿਵੇਂ ਲੱਗਿਆ ਕੁਮੈਂਟ ਬਾਕਸ ਵਿੱਚ ਕੁਮੈਂਟ ਕਰਕੇ ਜ਼ਰੂਰ ਦੱਸਣਾ