ਲਹਿਰਾਗਾਗਾ (ਮਨੋਜ ਕੁਮਾਰ), 2 ਅਪ੍ਰੈਲ 2022
ਸਥਾਨਕ ਲਹਿਰਾਗਾਗਾ-ਸੁਨਾਮ ਮੁੱਖ ਮਾਰਗ ‘ਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਗੇਟ ਅੱਗੇ ਹਰੀ ਸਿੰਘ ਤਰਕ ਚੌਕ ਵਿਚ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਅਤੇ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਪਵਨ ਕੁਮਾਰ ਪੁੱਤਰ ਦਲਵੀਰ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਆਪਣੀ ਪਤਨੀ ਰਿੰਪੀ ਰਾਣੀ ਅਤੇ ਚਾਰ ਸਾਲਾ ਪੁੱਤਰ ਦਿਵਾਂਸ਼ੂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸੁਨਾਮ ਤੋਂ ਜਾਖਲ (ਹਰਿਆਣਾ) ਵੱਲ ਰਿਸ਼ੇਤਦਾਰੀ ਵਿਚ ਮਿਲਣ ਜਾ ਰਹੇ ਸੀ l
ਤਾਂ ਟਰੱਕ ਯੂਨੀਅਨ ਲਹਿਰਾਗਾਗਾ ਦੇ ਸਪੈਸ਼ਲ ਭਰ ਰਹੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਵਾਪਰੇ ਹਾਦਸੇ ‘ਚ ਰਿੰਪੀ ਰਾਣੀ ਅਤੇ ਉਸ ਦੇ ਚਾਰ ਸਾਲਾ ਪੁੱਤਰ ਦਿਵਾਂਸ਼ੂ ਦੀ ਮੌਕੇ ‘ਤੇ ਹੀ ਮੌਤ ਹੋ ਗਈ l
ਜਦਕਿ ਜ਼ਖ਼ਮੀ ਹੋਏ ਪਵਨ ਕੁਮਾਰ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।