ਨਾਭਾ (ਸੁਖਚੈਨ ਸਿੰਘ),20 ਅਕਤੂਬਰ 2022
ਨਾਭਾ ਬਲਾਕ ਦੇ ਪਿੰਡ ਫੈਜਗਡ਼੍ਹ ਵਿਖੇ ਲੂ ਕੰਢੇ ਖੜ੍ਹੀ ਕਰਨ ਵਾਲੀ ਘਟਨਾ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਿੰਡ ਫੈਜਗੜ੍ਹ ਦੀ ਰਹਿਣ ਵਾਲੀ ਕਿਰਨਾਂ ਉਮਰ 50 ਸਾਲਾ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਬੇਟਾ ਸਾਬਰ ਅਲੀ ਵੱਲੋਂ ਕਿਸ ਕਾਰਨਾਂ ਕਰਕੇ ਤਕਰਾਰ ਹੋਈ ਕਿ ਉਸ ਨੇ ਆਪਣੀ ਮਾਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਨਿਰਦਈ ਪੁੱਤਰ ਨੇ ਆਪਣੀ ਮਾਂ ਦੀ ਕਬਰ ਖੋਦ ਕੇ ਘਰ ਵਿੱਚ ਦਫ਼ਨਾ ਦਿੱਤੀ।
ਮ੍ਰਿਤਕ ਦੇਹ ਡਿਊਟੀ ਮੈਜਿਸਟ੍ਰੇਟ ਦੀ ਅਗਵਾਹੀ ਵਿੱਚ ਮ੍ਰਿਤਕ ਦੇ ਪੁੱਤਰ ਦੀ ਨਿਸ਼ਾਨਦੇਹੀ ਦੇ ਆਧਾਰ ਤੇ ਜ਼ਮੀਨ ਵਿੱਚੋਂ ਕੱਢ ਕੇ ਲਾਸ਼ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ ਅਤੇ ਪੁਲਸ ਹੁਣ ਮ੍ਰਿਤਕ ਕਿਰਨਾਂ ਦੇ ਪੁੱਤਰ ਤੋਂ ਬਰੀਕੀ ਨਾਲ ਛਾਣਬੀਣ ਕਰੇਗੀ ਕਿ ਪੁੱਤਰ ਵੱਲੋਂ ਆਪਣੀ ਮਾਂ ਨੂੰ ਕਿਉਂ ਮੌਤ ਦੇ ਘਾਟ ਉਤਾਰਿਆ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਵਿੱਚ ਚੁੱਪੀ ਧਾਰੀ ਹੋਈ ਹੈ।
ਇਸ ਮੌਕੇ ਮ੍ਰਿਤਕ ਕਿਰਨਾਂ ਦੇ ਭਤੀਜੇ ਮੁਸ਼ਤਾਕ ਮੁਹੰਮਦ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਦਾ ਅੱਜ ਸਵੇਰੇ ਪਤਾ ਲੱਗਿਆ ਕਿ ਮੇਰੀ ਭੂਆ ਨੂੰ ਮਾਰ ਕੇ ਘਰ ਵਿੱਚ ਹੀ ਦਫ਼ਨਾ ਦਿੱਤਾ ਗਿਆ ਹੈ। ਪੁਲਿਸ ਕਾਰਵਾਈ ਵਿੱਚ ਜੁੱਟ ਗਈ ਹੈ। ਸਾਬਰ ਅਲੀ ਮੇਰਾ ਕਜ਼ਨ ਹੈ ਜੋ ਘਰੇਲੂ ਕਲੇਸ਼ ਦੇ ਚਲਦਿਆਂ ਡਿਪਰੈਸ਼ਨ ਵਿੱਚ ਰਹਿੰਦਾ ਸੀ ਅਤੇ ਮੈਡੀਕਲ ਨਸ਼ਾ ਕਰਨ ਲੱਗ ਪਿਆ ਸੀ। ਉਸਦੇ ਵੱਲੋਂ ਮੇਰੀ ਭੂਆ ਕਿਰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਅਤੇ ਆਪਣੇ ਬੁਢਾਪੇ ਦਾ ਸਹਾਰਾ ਮੰਨਿਆ ਉਸ ਪੁੱਤਰ ਨੇ ਆਪਣੇ ਹੱਥਾਂ ਨਾਲ ਕਤਲ ਕਰਕੇ ਉਸ ਨੂੰ ਘਰ ਵਿਚ ਹੀ ਦਫਨਾ ਦਿੱਤਾ।