ਫਤਿਹਗੜ੍ਹ ਸਾਹਿਬ ( ਜਗਦੇਵ ਸਿੰਘ), 24 ਮਈ 2022
ਫਤਿਹਗੜ੍ਹ ਸਾਹਿਬ ਦੇ ਬੱਸ ਸਟੈਂਡ ਵਿਖੇ ਇਕ ਮੋਚੀ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਮੋਚੀ ਦਾ ਕਤਲ ਕਰਨ ਸਮੇਂ ਹੱਥ ਅਤੇ ਪੈਰ ਕੱਪੜੇ ਦੇ ਨਾਲ ਬੰਨ੍ਹੇ ਹੋਏ ਸਨ । ਇਹ ਮੋਚੀ ਪਿਛਲੇ ਕਾਫੀ ਸਮੇਂ ਤੋਂ ਇਸੇ ਸਥਾਨ ਤੇ ਮੋਚੀ ਦਾ ਕੰਮ ਕਰਦਾ ਆ ਰਿਹਾ ਸੀ ।
ਇਹ ਖ਼ਬਰ ਵੀ ਪੜ੍ਹੋ: ਵੱਡੀ ਖ਼ਬਰ: ਸਿਹਤ ਮੰਤਰੀ ਵਿਜੇ ਸਿੰਗਲਾ ਗ੍ਰਿਫ਼ਤਾਰ
ਮੌਕੇ ਤੇ ਪਹੁੰਚੇ ਐੱਸ ਪੀ ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਸ ਪਾਰਟੀ ਦੀ ਟੀਮ ਡੌਗ ਸਕੁਐਡ ਸਮੇਤ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਵੱਲੋਂ ਇਸ ਸੰਬੰਧ ਵਿਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਹ ਮੋਚੀ ਇੱਥੇ ਹੀ ਕੰਮ ਕਰਦਾ ਸੀ ਤੇ ਇੱਥੇ ਹੀ ਰਹਿੰਦਾ ਸੀ ।