ਨਾਭਾ (ਸੁਖਚੈਨ ਸਿੰਘ), 9 ਜਨਵਰੀ 2023
ਨਾਭਾ ਸਦਰ ਪੁਲਸ ਵੱਲੋਂ ਨਸ਼ਿਆਂ ਪ੍ਰਤੀ ਇਕ ਤੋਂ ਬਾਅਦ ਇਕ ਸਫਲਤਾ ਹਾਸਲ ਕੀਤੀ ਜਾ ਰਹੀ, ਕੁਝ ਦਿਨ ਪਹਿਲਾਂ ਸਦਰ ਪੁਲਸ ਵੱਲੋਂ 10 ਕਿਲੋ ਅਫੀਮ ਬਰਾਮਦ ਕੀਤੀ ਗਈ ਸੀ ਤੇ ਅੱਜ ਦੁਬਾਰਾ ਸਦਰ ਪੁਲਸ ਵੱਲੋਂ 4 ਕਿਲੋ 500 ਗਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਹ ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਅਫੀਮ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਇਸ ਨੂੰ ਧਰ ਦਬੋਚਿਆ। ਪੁਲਸ ਨੇ ਐਨ.ਡੀ.ਪੀ.ਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਤੇ ਨਾਭਾ ਦੇ ਡੀ.ਐਸ.ਪੀ ਦਵਿੰਦਰ ਅੱਤਰੀ ਨੇ ਕਿਹਾ ਕਿ ਸਦਰ ਥਾਣਾ ਐਸ.ਐਚ.ਓ ਗੁਰਪ੍ਰੀਤ ਸਿੰਘ ਭਿੰਡਰ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ ਸ਼ੱਕ ਦੇ ਅਧਾਰ ਤੇ ਜਦੋਂ ਕਾਰ ਨੂੰ ਰੋਕਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 4 ਕਿਲੋ 500 ਗਰਾਮ ਅਫੀਮ ਬਰਾਮਦ ਕੀਤੀ ਗਈ। ਦੋਸ਼ੀ ਦੀ ਪਹਿਚਾਣ ਨਰਿੰਦਰ ਸਿੰਘ ਵਜੋਂ ਹੋਈ ਹੈ l
ਜਿਸ ਦਾ ਢਾਬਾਂ ਰਾਜਸਥਾਨ ਵਿੱਚ ਹੈ ਅਤੇ ਉਥੋਂ ਹੀ ਇਹ ਅਫੀਮ ਲਿਆ ਕੇ ਇਥੇ ਸਪਲਾਈ ਕਰਦਾ ਸੀ ਇਸਦੇ ਪਹਿਲਾ ਵੀ ਮਾਮਲਾ ਦਰਜ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨਾਲ ਕਿਸ ਕਿਸ ਦੇ ਨਾਲ ਸਬੰਧ ਸਨ ਅਤੇ ਕਿਥੇ ਕਿੱਥੇ ਇਹ ਸਪਲਾਈ ਕਰਦਾ ਸੀ ਪੁਲਿਸ ਇਸ ਬਾਬਤ ਜਾਂਚ ਕਰ ਰਹੀ ਹੈ, ਫਿਲਹਾਲ ਦੋਸ਼ੀ ਦੇ ਖਿਲਾਫ ਐਨ.ਡੀ.ਪੀ.ਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।