ਅੰਮ੍ਰਿਤਸਰ (ਮਨਜਿੰਦਰ ਸਿੰਘ), 9 ਮਾਰਚ 2022
ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਨਿਉ ਪ੍ਰੀਤ ਨਗਰ ਦੇ ਵਿਸ਼ਾਲ ਹਨੁਮਾਨ ਦੁਰਗਾ ਮਾਤਾ ਮੰਦਿਰ ਦਾ ਹੈ l ਜਿਥੇ ਇਕ ਚਮਤਕਾਰ ਦੌਰਾਨ ਭਗਤਾ ਦਾ ਸੈਲਾਬ ਉਮੜ ਕੇ ਸਾਹਮਣੇ ਆਈਆਂ ਹੈ। ਜਿਸ ਵਿਚ ਮੰਦਿਰ ਵਿਚ ਸਥਾਪਿਤ ਨੰਦੀ ਮਹਾਰਾਜ ਦੀ ਮੂਰਤੀ ਵਲੌ ਦੁਧ ਪੀਤਾ ਜਾ ਰਿਹਾ ਹੈ ਅਤੇ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ l
ਜਿਸ ਵਿਚ ਨੰਦੀ ਮਹਾਰਾਜ ਦੀ ਮੂਰਤੀ ਨੂੰ ਮੰਦਿਰ ਦੇ ਪੰਡਿਤ ਤੌ ਇਲਾਵਾ ਸੰਗਤਾ ਵਲੌ ਵੀ ਜਦੌ ਚਮਚ ਨਾਲ ਦੁਧ ਪਿਲਾਈਆਂ ਗਿਆ ਤਾ ਚਮਚ ਵਿਚੌ ਨੰਦੀ ਮਹਾਰਾਜ ਦੁਧ ਪੀਦੇ ਦਿਖਾਈ ਦੇ ਰਹੇ ਹਨ l
ਜਿਸ ਚਮਤਕਾਰ ਨੂੰ ਦੇਖ ਉਥੇ ਭਗਤਾ ਦਾ ਤਾਂਤਾ ਲਗਿਆ ਹੋਇਆ ਹੈ ਅਤੇ ਭਗਤ ਇਸਨੂੰ ਸ਼ਿਵਰਾਤਰੀ ਮੌਕੇ ਹੋਏ ਚਮਤਕਾਰ ਵਜੋਂ ਦੇਖ ਰਹੇ ਹਨ l
ਕਿਉਕਿ ਨੰਦੀ ਮਹਾਰਾਜ ਭਗਵਾਨ ਸ਼ਿਵ ਦੀ ਸਵਾਰੀ ਵੀ ਹਨ l ਜਿਸਦੇ ਚਲਦੇ ਲੌਕ ਇਸ ਚਮਤਕਾਰ ਨੂੰ ਦੇਖ ਖੁਸ਼ੀ ਖੁਸ਼ੀ ਨੰਦੀ ਮਹਾਰਾਜ ਦੀ ਮੂਰਤੀ ਨੂੰ ਦੁਧ ਪਿਲਾਉਣ ਲਈ ਵਡੀ ਗਿਣਤੀ ਵਿਚ ਪਹੁੰਚ ਰਹੇ ਹਨ।
ਇਸ ਮੌਕੇ ਗਲਬਾਤ ਕਰਦਿਆਂ ਮੰਦਿਰ ਦੇ ਪੰਡਿਤ ਅਤੇ ਸੰਗਤ ਨੀਤੂ ਨੇ ਦਸਿਆ ਕਿ ਸਵੇਰੇ ਇਕ ਲੜਕੀ ਵਲੋਂ ਨੰਦੀ ਜੀ ਨੂੰ ਦੁਧ ਪਿਲਾਉਣ ਬਾਰੇ ਜਦੋਂ ਪਤਾ ਚਲਿਆ ਤਾ ਉਸ ਤੌ ਬਾਦ ਜਦੋਂ ਉਸ ਲੜਕੀ ਨੇ ਘਰ ਜਾ ਕੇ ਦਸਿਆ ਅਤੇ ਫੈਸਬੁਕ ਤੇ ਵੀਡੀਓ ਦੇਖ ਭਗਤਾ ਦੀ ਭੀੜ ਮੰਦਿਰ ਵਿਚ ਉਮਰ ਕੇ ਆ ਰਹੀ ਹੈ ਅਤੇ ਲੌਕ ਸਰਧਾ ਵਸ ਨੰਦੀ ਮਹਾਰਾਜ ਨੂੰ ਦੁਧ ਪਿਲਾ ਰਹੇ ਹਨ ਅਤੇ ਨੰਦੀ ਮਹਾਰਾਜ ਦੁਧ ਪੀ ਵੀ ਰਹੇ ਹਨ ਇਹ ਚਮਤਕਾਰ ਹੀ ਹੈ ਜੌ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਹੋਇਆ ਹੈ।