ਪਟਿਆਲਾ (ਕਰਨਵੀਰ ਸਿੰਘ ਰੰਧਾਵਾ), 19 ਮਈ 2022
ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋਡ਼ ਕੇ ਰੱਖ ਦਿੱਤਾ ਅਤੇ ਇਸ ਵਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਪੈ ਰਿਹੈ ਉੱਥੇ ਹੀ ਲਗਾਤਾਰ ਵਧ ਰਹੇ ਪੈਟਰੋਲ ਡੀਜ਼ਲ ਰਸੋਈ ਗੈਸ ਦੀਆਂ ਕੀਮਤਾਂ ਕਰਕੇ ਹਰੇਕ ਵਰਗ ਦੁਖੀ ਨਜ਼ਰ ਆ ਰਿਹਾ ਉੱਥੇ ਹੀ ਇਸ ਵਧ ਰਹੀ ਮਹਿੰਗਾਈ ਨੂੰ ਲੈ ਕੇ ਪਟਿਆਲਾ ਵਿਖੇ ਸਾਬਕਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ l
ਪਟਿਆਲਾ ਤੋਂ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ ਅਤੇ ਯੂਥ ਦੇ ਆਗੂ ਸ਼ੈਰੀ ਰਿਆੜ ਦੀ ਅਗਵਾਈ ਵਿਚ ਪਟਿਆਲਾ ਪਹੁੰਚੇ ਨਵਜੋਤ ਸਿੰਘ ਸਿੱਧੂ ਵੱਲੋਂ ਹਾਥੀ ਤੇ ਸਵਾਰ ਹੋ ਕੇ ਮਹਿੰਗਾਈ ਦੇ ਖਿਲਾਫ ਬਿਗਲ ਵਜਾਇਆ l
ਵੱਡੀ ਗਿਣਤੀ ਵਿਚ ਇਕੱਠੇ ਹੋਏ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਪੂਰੇ ਪਟਿਆਲਾ ਸ਼ਹਿਰ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਧ ਰਹੀ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ l