ਬਰਨਾਲਾ( ਮਨੋਜ ਕੁਮਾਰ), 11 ਮਾਰਚ 2022
ਅੱਜ ਦੇਸ਼ ਭਰ ਵਿੱਚ ਵਧ ਰਹੇ ਪ੍ਰਦੁਸ਼ਣ ਤੋ ਜਿੱਥੇ ਸਰਕਾਰਾਂ ਚਿੰਤਤ ਹਨ ਉੁੱਥੇ ਹੀ ਦੇਸ਼ ਭਰ ਦੀਆ ਕਈ ਸੋਸ਼ਲ ਸੰਸਥਾਵਾ ਵੀ ਲੋਕਾ ਨੂੰ ਜਾਗਰੂਕ ਕਰਨ ਵਿੱਚ ਲੱਗੀਆ ਹੋਈਆ ਹਨ ਪਰ ਕਿਸਾਨਾ ਕੋਲ ਫਸਲੀ ਰਹਿੰਦ ਖੁੰਹਦ ਸੰਭਾਲ ਲਈ ਕੋਈ ਹੱਲ ਨਾ ਹੋਣ ਕਾਰਨ ਵੇਸਟੇਜ ਖਤਮ ਕਰਨ ਲਈ ਅੱਗ ਲਗਾਈ ਜਾਂਦੀ ਹੈ।
ਜਿਸ ਤੇ ਦੇਸ਼ ਭਰ ਵਿੱਚ ਹਰ ਸਾਲ ਵੱਡੇ ਪੱਧਰ ਉੱਤੇ ਰੌਲਾ ਪੈਂਦਾ ਹੈ। ਜਿਸ ਦਾ ਹੱਲ ਕਰਨ ਵਿੱਚ ਸਰਕਾਰਾਂ ਨਾ ਕਾਮਯਾਬ ਰਹੀਆਂ ਹਨ ਇਸੇ ਪ੍ਰਦੂਸ਼ਣ ਨੂੰ ਰੋਕਣ ਅਤੇ ਫਸਲਾ ਦੀ ਰਹਿੰਦ ਖ਼ੂੰਹਦ ਸਾਂਭਣ ਅਤੇ ਉਸ ਤੋਂ ਮੁਨਾਫਾ ਕਮਾਉਣ ਸਬੰਧੀ ਨਿਊ ਹਾਲੈਂਡ ਕੰਪਨੀ ਵੱਲੋ ਬਰਨਾਲਾ ਵਿਖੇ ਕਿਸਾਨਾਂ ਲਈ ਇੱਕ ਸੈਮੀਨਾਰ ਕਰਵਾਇਆ ਗਿਆ।
ਜਿੱਥੇ ਹਾਲੈਂਡ ਕੰਪਨੀ ਵੱਲੋਂ ਵੇਸਟੇਜ ਨੂੰ ਇੱਕਠਾ ਕਰਨ ਅਤੇ ਸਾਂਭਣ ਵਾਲੇ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਉਹਨਾ ਵੱਲੋ ਹਾਲੈਡ ਕੰਪਨੀ ਵੱਲੋ ਝੋਨੇ ਦੀ ਪਰਾਲੀ ਦੀਆ ਗੱਠਾ ਤਿਆਰ ਕਰਨ ਵਾਲੇ ਬੇਲਰ ਅਤੇ ਸਰਕਾਰ ਵੱਲੋ ਦਿੱਤੀ ਜਾਦੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ ਗਈl
ਉਥੇ ਹੀ ਸੈਮੀਨਾਰ ਵਿੱਚ ਐਮਰਨ ਐਨਵਾਇਰਮੈਟ ਵਾਇਉਮਾਸ ਕੰਪਨੀ ਤੋ ਪਹੁੰਚੇ ਨਾਗਪਾਲ ਨੇ ਵੇਸਟੇਜ ਨੂੰ ਅੱਗ ਲਗਾਉੁਣ ਨਾਲ ਜਿੱਥੇ ਹੋ ਰਹੇ ਧਰਤੀ ਅਤੇ ਜੀਵ ਜੰਤੂਆ ਦੇ ਨੁਕਸਾਨ ਬਾਰੇ ਚਾਣਨਾ ਪਾਇਆ l
ਉਥੇ ਹੀ ਆਪਣੀ ਕੰਪਨੀ ਵੱਲੋ ਕਿਸਾਨਾ ਨੂੰ ਆਪਣੀ ਫਸਲ ਦੀ ਰਹਿਦ ਖੁਹਦ ਦੀਆ ਗੱਠਾ ਬਣਾਕੇ ਉਨਾਂ ਦੀ ਕੰਪਨੀ ਨੂੰ ਵੇਚਣ ਲਈ ਕਿਹਾ ਜਿਸ ਨਾਲ ਉਹਨਾ ਨੇ ਵਾਤਾਵਰਣ ਨੂੰ ਪ੍ਰਦੂਸਣ ਹੋਣ ਤੋ ਬਚਾਉਣ ਦੇ ਨਾਲ-ਨਾਲ ਕਮਾਈ ਦਾ ਸਾਧਣ ਵੀ ਦੱਸਿਆ ਉਹਨਾ ਕਿਹਾ ਕਿ ਉਹਨਾ ਦੀ ਕੰਪਨੀ ਵੱਲੋ ਪੰਜਗਰਾਈਆ ਵਿਖੇ ਵਾਇਉ ਗੈਸ਼ ਸੀ ਐਨ ਜੀ ਪਲਾਂਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਜੋ ਸੀਜਨ ਤੋ ਪਹਿਲਾ ਤਿਆਰ ਹੋ ਜਾਵੇਗਾ। ਸੈਮੀਨਾਰ ਵਿੱਚ ਪਿੰਡ ਜੋਹਲਾ ਤੋ ਪਹੁੰਚੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾ ਕੋਲ ਕੰਬਾਇਨ ਅਤੇ ਹੋਰ ਖੇਤੀ ਵਿੱਚ ਵਰਤੇ ਜਾਣ ਵਾਲੇ ਸਾਧਣ ਮੋਜੂਦ ਹਨ। ਪਰ ਉਹਨਾਂ ਕੋਲ ਪਰਾਲੀ ਤੋ ਗੱਠਾ ਤਿਆਰ ਕਰਨ ਵਾਲੀ ਬੇਲਰ ਮਸੀਨ ਨਹੀ ਹੈl
ਜੋ ਹੁਣ ਉਹਨਾਂ ਵੱਲੋ ਨਿਊ ਹਾਲੈਡ ਕੰਪਨੀ ਵੱਲੋ ਤਿਆਰ ਬੇਲਰ ਮਸੀਨ ਬੁੱਕ ਕਰਵਾਈ ਗਈ ਹੈ। ਜਿਸ ਤੇ ਸਰਕਾਰ ਵੱਲੋ ਸਬਸਿਡੀ ਹੈ ਜਿਸ ਨਾਲ ਉਹ ਆਪਣੀ ਫਸਲ ਦੀ ਰਹਿਦ ਖੁਹਦ ਵੀ ਗੱਠਾ ਬਣਾਕੇ ਵੇਚਣਗੇ ਤੇ ਇਸ ਬੇਲਰ ਮਸੀਨ ਤੋ ਮੋਟਾ ਮੁਨਾਫਾ ਕਮਾਉਣਗੇ ਕਿਉਕਿ ਉਹਨਾ ਦੇ ਰਿਸਤੇਦਾਰ ਕੋਲ ਇਹ ਮਸੀਨ ਹੈ ਜੋ ਕੰਬਾਇਨ ਤੋ ਕਈ ਗੁਣਾ ਪੈਸੇ ਇਸ ਮਸੀਨ ਨਾਲ ਕਮਾ ਰਹੇ ਹਨ ।
ਪ੍ਰਦੀਪ ਕੁਮਾਰ ਬਰਨਾਲਾ ਸੇਲਜ ਹੈਡ ਵੱਲੋ ਬੇਲਰ ਮਸੀਨ ਦੀਆ ਖੂਬੀਆ ਬਾਰੇ ਚਾਨਣਾ ਪਾਇਆ ਉੱਥੇ ਹੀ ਪੰਜਾਬ ਨੂੰ ਪ੍ਰਦੂਸਣ ਮੁਕਤ ਕਰਨ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਅੰਤ ਵਿੱਚ ਬਰਨਾਲਾ ਤੋ ਨਿਊ ਹਾਲੈਡ ਦੇ ਡੀਲਰ ਜਸਵਿੰਦਰ ਸਿੰਘ ਬਰਾੜ ਨੇ ਜਿੱਥੇ ਸੈਮੀਨਾਰ ਵਿੱਚ ਪਹੁੰਚੇ ਕੰਪਨੀ ਨੁਮਾਇਦਿਆ ਅਤੇ ਕਿਸਾਨ ਭਰਾਵਾ ਦਾ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ।
ਉਥੇ ਹੀ ਉਨਾ ਵੱਨੋ ਕਿਸਾਨਾ ਭਰਾਵਾ ਨੂੰ ਬੇਲਰ ਮਸ਼ੀਨ ਖਰੀਦਣ ਦੀ ਅਪੀਲ ਕੀਤੀ ਉਥੇ ਕੰਪਨੀ ਵੱਲੋ ਹੀ ਨਿਊ ਹਾਲੈਡ ਦੇ ਸਾਰੇ ਪ੍ਰੋਡਕਟਾ ਤੇ ਫਾਇਨਾਂਸ ਸੁਵਿਧਾ ਉਪਲੱਬਧ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾਂ ਨੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ।