ਪਟਿਆਲਾ ( ਕਰਨਵੀਰ ਸਿੰਘ ਰੰਧਾਵਾ), 29 ਅਪ੍ਰੈਲ 2022
ਪੰਜਾਬ ਦੇ ਪਟਿਆਲਾ ਤੋਂ ਵੱਡੀ ਖਬਰ। ਪਟਿਆਲਾ ‘ਚ ਸ਼ਿਵ ਸੈਨਾ ਦੇ ਆਗੂਆਂ ਦਾ ਵਿਰੋਧ ਕਰਨ ਪਹੁੰਚੇ ਨਿਹੰਗ ਸਿੱਖਾਂ ਨੇ ਥਾਣੇ ਦੇ ਐਸਐਚਓ ‘ਤੇ ਹਮਲਾ ਕਰ ਦਿੱਤਾ। ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ। ਜ਼ਖਮੀ ਹਾਲਤ ‘ਚ ਐੱਸ.ਐੱਚ.ਓ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਅੱਜ ਗਲੋਬਲ ਪਾਟੀਦਾਰ ਵਪਾਰ ਸੰਮੇਲਨ ਦਾ ਉਦਘਾਟਨ ਕਰਨਗੇ
ਦੱਸ ਦੇਈਏ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਦੀ ਤਰਫੋਂ ਅੱਜ ਖਾਲਿਸਤਾਨੀ ਵਿਰੋਧੀ ਮਾਰਚ ਦਾ ਐਲਾਨ ਕੀਤਾ ਗਿਆ ਸੀ। ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਨੂੰ ਲੈ ਕੇ ਸ਼ਹਿਰ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ:ਪਟਿਆਲਾ ‘ਚ ਅੱਜ ਕੱਢਿਆ ਜਾਵੇਗਾ ਖਾਲਿਸਤਾਨ ਮੁਰਦਾਬਾਦ ਮਾਰਚ, ਪੂਰਾ ਸ਼ਹਿਰ ਪੁਲਿਸ…
sp ਸਿਟੀ ਹਰਪਾਲ ਸਿੰਘ, ਡੀ.ਐਸ.ਪੀ ਸਿਟੀ-1 ਅਸ਼ੋਕ ਕੁਮਾਰ ਅਤੇ ਸਿਟੀ-2 ਮੋਹਿਤ ਅਗਰਵਾਲ ਅਤੇ ਡੀਐਸਪੀ ਨਾਭਾ ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।