ਚੰਡੀਗੜ੍ਹ(ਸਕਾਈ ਨਿਊਜ਼ ਪੰਜਾਬ), 12 ਜੂਨ 2022
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ‘ਤੇ ਹੋਈ ਵਿਜੀਲੈਂਸ ਵਿਭਾਗ ਦੀ ਕਾਰਵਾਈ ਤੋਂ ਬਾਅਦ ਹੋਰ ਇੱਕ ਹੋਰ ਵੱਡੇ ਸਿਆਸੀ ਆਗੂ ਭਾਰਤ ਭੂਸ਼ਣ ਆਸ਼ੂ ‘ਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ। ਸਾਬਕਾ ਮੰਤਰੀ ਆਸ਼ੂ ‘ਤੇ ਵੀ ਪਰਚਾ ਦਰਜ ਹੋ ਸਕਦਾ ਹੈ ।
ਤੁਹਾਨੂੰ ਦੱਸ ਦਈਏ ਕਿ ਟੈਂਡਰਾਂ ਦੀ ਫਾਇਲਾਂ ਖੁੱਲਣ ਜਾ ਰਹੀਆਂ ਨੇ ਅਤੇ ਭਾਰਤ ਭੂਸ਼ਣ ਆਸ਼ੂ ਤੇ ਇਲਜ਼ਾਮ ਲੱੱਗੇ ਨੇ ਕਿ ਉਹਨਾਂ ਵੱਲੋਂ 2000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਜਿਸ ਨੂੰ ਲੈ ਕੇ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ।
ਹਾਲਾ ਕਿ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਕਾਰਿਆ ਗਿਆ ।ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦੀ ਹੈ।ਦੂਜੇ ਪਾਸੇ ਵਿਜੀਲੈਂਸ ਵਿਭਾਗ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਜਾਂਚ ਐਸਐਸਪੀ ਰੇਂਜ ਦੇ ਅਧਿਕਾਰੀਆਂ ਨੂੰ ਸੋਪ ਦਿੱਤੀ ਗਈ ਹੈ।
ਜਲਦ ਹੀ ਭਾਰਤ ਭੂਸ਼ਣ ਆਸ਼ੂ ‘ਤੇ ਐਫਆਈਆਰ ਦਰਜ ਹੋ ਸਕਦੀ ਹੈ।ਤੁਹਾਨੂੰ ਦੱਸ ਦਈਏ ਕਿ 2019 -20 ਤੋਂ ਬਾਅਦ ਵਿਭਾਗ ਵਿੱਚ ਟੈਂਡਰ ਘੁਟਾਲਾ ਹੋਇਆ ਸੀ ਜਿਸ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਪਰਚਾ ਹੋ ਸਕਦਾ ਹੈ। ਜੇਕਰ ਵਿਭਾਗ ਨੂੰ ਭਾਰਤ ਭੂਸ਼ਣ ਆਸ਼ੂ ਖਿਲਾਫ ਕੋਈ ਪੁਖਤਾ ਸਬੂਤ ਮਿਲਦਾ ਹੈ ਤਾਂ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।