ਸ਼੍ਰੀ ਮੁਕਤਸਰ ਸਾਹਿਬ ,22 ਫਰਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਸੰਘਰਸ਼ ਦੌਰਾਨ ਗਿਰਫਤਾਰ ਨੌਜਵਾਨਾਂ ਅਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਹਕ ਚ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀ ਨੌ ਤੋਂ ਉਦੇਕਰਨ ਤਕ ਮਾਰਚ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਹ ਮਾਰਚ ਪਿੰਡ ਹਰੀ ਨੌ ਤੋਂ ਸ਼ੁਰੂ ਹੋਇਆ ਅਤੇ ਵਖ ਵਖ ਪਿੰਡਾਂ ਚੋਂ ਹੁੰਦਾ ਹੋਇਆ ਦੀਪ ਸਿੱਧੂਦੇ ਜੱਦੀ ਪਿੰਡ ਉਦੇਕਰਨ ਵਿਖੇ ਪਹੁੰਚਿਆ।
ਨਰਿੰਦਰ ਤੋਮਰ ਦਾ ਵੱਡਾ ਬਿਆਨ- ਭੀੜ ਇਕੱਠੀ ਕਰਨ ਨਾਲ ਨਹੀਂ ਬਦਲਦੇ ਕਾਨੂੰਨ
ਇਸ ਦੌਰਾਨ ਸੰਬੋਧਨ ਕਰਦਿਆ ਵਖ ਵਖ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਜਿੱਤ ਪਕੀ ਹੈ। ਉਹਨਾਂ ਕਿਹਾ ਕਿ ਸਾਨੂੰ ਗਿਰਫਤਾਰ ਨੌਜਵਾਨਾਂ ਦੀ ਰਿਹਾਈ ਲਈ ਇਕਜੁੱਟਹੋ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਉਹਨਾ 23 ਫਰਵਰੀ ਨੂੰ ਪਿੰਡ ਮਹਿਰਾਜ ਵਿਖੇ ਹੋ ਰਹੇ ਇਕਠ ਵਿਚ ਨੌਜਵਾਨਾਂ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ।
ਪੀਐਮ ਮੋਦੀ ਅੱਜ ਅਸਾਮ-ਬੰਗਾਲ ਦਾ ਕਰਨਗੇ ਦੌਰਾ
ਇੱਥੇ ਵਰਣਨਯੋਗ ਹੈ ਕਿ ਲੋਕਾਂ ਵਿੱਚ ਖੇਤੀਬਾੜੀ ਕਾਨੂੰਨਾਂ ਕਾਰਨ ਕੇਂਦਰ ਸਰਕਾਰ ਖਿਲਾਫ ਕਾਫੀ ਰੋਸ ਹੈ ਅਤੇ ਲਾਲਾ ਕਿਲ੍ਹਾ ਘਟਨਾਕ੍ਰਮ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਗ੍ਰਿਫਤਾਰ ਨੌਜਵਾਨਾਂ ਦੇ ਹੱਕ ਚ ਲੋਕ ਲਾਮਬੱਧ ਹੋਣਾ ਸ਼ੁਰੂ ਹੋ ਗਏ ਹਨ।