ਗਰੀਬੀ ‘ਚ ਰਹਿ ਰਹੀ ਔਰਤ ਨਹੀਂ ਹਾਲੇ ਤੱਕ ਨਹੀਂ ਲਈ ਕਿਸੇ ਨੇ ਸਾਰ

Must Read

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਪੰਜਾਬ ਸਿਆਸਤ ਨਾਲ ਜੁੜੀ ਵੱਡੀ ਖ਼ਬਰ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ

ਚੰਡੀਗੜ੍ਹ, 18 ਸਤੰਬਰ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਬਾਰੇ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਕੂਲ...

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 18 ਸਤੰਬਰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਰਾਜ ਭਵਨ...

ਸਮਰਾਲਾ (ਪਰਮਿੰਦਰ ਸਿੰਘ), 14 ਸਤੰਬਰ 2021

ਭਾਵੇਂ ਸਾਡੇ ਦੇਸ਼ ਨੂੰ ਅਜਾਦ ਹੋਏ ਨੂੰ 74 ਸਾਲ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਰਕਾਰਾਂ ਵੱਲੋਂ ਵਿਕਾਸ ਅਤੇ ਆਮ ਜਨਤਾ ਨੂੰ ਸਹੂਲਤਾਂ ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ l

ਪਰ ਸਾਡੇ ਸੂਬੇ ਦੇ ਬਹੁਤ ਸਾਰੇ ਲੋਕ ਇੰਨੀ ਕੁ ਗਰੀਬੀ ਦਾ ਜੀਵਨ ਬਤੀਤ ਕਰ ਰਹੇ ਹਨ l ਜਿਸ ਦੀ ਇਕ ਮਿਸਾਲ ਹੈ ਸਮਰਾਲਾ ਹਲਕੇ ਦੇ ਪਿੰਡ ਲਲੋੜੀ ਕਲਾਂ ਦੀ ਜਿੱਥੇ 70 ਸਾਲ ਦੇ ਕਰੀਬ ਇਕ ਵਿਧਵਾ ਬਜੁਰਗ ਮਾਤਾ ਛਿੰਦਰ ਕੌਰ,ਜਿਸ ਦੀ ਕੋਈ ਔਲਾਦ ਨਹੀ, ਇਹ ਮਾਤਾ ਪਿਛਲੇ 25 ਵਰ੍ਹਿਆਂ ਤੋਂ ਬਿਨਾਂ ਬਿਜਲੀ ਗੁਜਾਰਾ ਕਰ ਰਹੀ ਹੈ ਅਤੇ ਘਰ ਦੀ ਛੱਤ ਪਿੱਛਲੇ 2 ਸਾਲ ਤੋਂ ਗਿੱਰੀ ਗੋਈ ਹੈ l

ਗਰੀਬੀ ਕਾਰਨ ਉਸ ਕੋਲ ਛੱਤ ਠੀਕ ਕਰਾਉਣ ਲਈ ਪੈਸੇ ਤੱਕ ਵੀ ਨਹੀ ਹਨ, ਪ੍ਰਸਾਸ਼ਨ ਨੂੰ ਵੀ ਕਈ ਵਾਰ ਲਿਖਤੀ ਗੁਹਾਰ ਲਗਾਉਣ ਦੇ ਬਾਵਜੂਦ ਕੋਈ ਮਦਦ ਨਹੀ ਮਿਲੀ, ਟੁੱਟੀ ਹੋਈ ਛੱਤ ਹੇਠਾਂ ਰਹਿਣ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ।  ਇਸ ਬਜੁਰਗ ਦੀ ਹਾਲਤ ਤੋਂ ਮੌਜੂਦਾ ਵਿਧਾਇਕ ਵੀ ਚੰਗੀ ਤਰ੍ਹਾਂ ਜਾਣੂ ਹੈ। ਪ੍ਰੰਤੂ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ।

ਸ਼ਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਤੱਕ ਉਹਨਾਂ ਨੂੰ ਇੱਕ ਪੈਸੇ ਦੀ ਸਰਕਾਰੀ ਮਦਦ ਨਹੀਂ ਮਿਲੀ। 10 ਸਾਲਾਂ ਤੋਂ ਉਹਨਾਂ ਦਾ ਮਕਾਨ ਕੱਚਾ ਹੈ।ਹਾਲਤ ਖਸਤਾ ਹੋਣ ਕਾਰਨ ਢਾਈ ਸਾਲਾਂ ਤੋਂ ਛੱਤ ਡਿੱਗ ਚੁੱਕੀ ਹੈ। ਬਜੁਰਗ ਨੇ ਦੱਸਿਆ ਕਿ ਉਹ ਜੰਗਲ ਪਾਣੀ ਵੀ ਗੁਆਂਢੀਆਂ ਘਰ ਜਾਂਦੇ ਹਨ।

ਉਹਨਾਂ ਦੇ ਘਰ ਲੈਟਰੀਨ ਤੱਕ ਨਹੀਂ ਬਣਾਈ ਗਈ। ਇੱਕ ਵਾਰ ਪਿੰਡ ਚ ਆਏ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਉਹਨਾਂ ਨੇ ਬਾਂਹ ਫੜ੍ਹ ਕੇ ਵੀ ਮਦਦ ਦੀ ਗੁਹਾਰ ਲਗਾਈ ਸੀ। ਪ੍ਰੰਤੂ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ। ਬਜੁਰਗ ਨੇ ਕਿਹਾ ਕਿ ਸਰਕਾਰੀ ਮਦਦ ਤਾਂ ਚਹੇਤਿਆਂ ਨੂੰ  ਮਿਲਦੀ ਹੈ। ਲੋਕ ਸਰਕਾਰੀ ਪੈਸੇ ਨਾਲ ਗੱਡੀਆਂ ਪਾਈ ਬੈਠੇ ਹਨ।

ਪ੍ਰੰਤੂ ਗਰੀਬਾਂ ਦੀ ਕੋਈ ਸਾਰ ਨਹੀਂ ਲੈਂਦਾ। ਉਹਨਾਂ ਮੰਗ ਕੀਤੀ ਕਿ ਸਰਕਾਰ ਉਹਨਾਂ ਨੂੰ ਮਕਾਨ ਬਣਾ ਕੇ ਦੇਵੇ ਅਤੇ ਹੋਰ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ। ਉੱਥੇ ਹੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਵੀ ਇਸ ਨਾਲ ਐਸ ਡੀ ਐਮ ਦਫਤਰ ਗਏ ਹਾਂ l ਉਥੇ ਸਾਨੂੰ ਇਹ ਕਹਿ ਕਿ ਵਾਪਸ ਭੇਜ ਦਿੰਦੇ ਨੇ ਕੇ ਹਲੇ ਇਸ ਦਾ ਘਰ ਬਣਾਉਣ ਲਈ ਪਾਸ ਨਹੀਂ ਹੋਇਆ।

ਉਥੇ ਹੀ ਸਮਰਾਲਾ ਦੀ ਬੀਡੀਪੀਓ ਨੇ ਕਿਹਾ ਕਿ ਉਹਨਾਂ ਨੇ ਇੱਕ ਮਹੀਨੇ ਪਹਿਲਾਂ ਹੀ ਜੁਆਇਨ ਕੀਤਾ ਹੈ। ਉਹਨਾਂ ਕੋਲ ਕਿਸੇ ਪ੍ਰਕਾਰ ਦੀ ਕੋਈ ਐਪਲੀਕੇਸ਼ਨ ਨਹੀਂ ਆਈ । ਹੁਣ ਮਾਮਲਾ ਧਿਆਨ ਚ ਆਇਆ ਹੈ ਤਾਂ ਉਹ ਬਜੁਰਗ ਦੀ ਮਦਦ ਕਰਨਗੇ। ਰਿਕਾਰਡ ਚੈਕ ਕੀਤਾ ਜਾਵੇਗਾ ਕਿ ਬਜੁਰਗ ਦੀ ਪਹਿਲਾਂ ਦਿੱਤੀ ਐਪਲੀਕੇਸ਼ਨ ਉੱਪਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ। ਜਿਸਦਾ ਵੀ ਕਸੂਰ ਪਾਇਆ ਗਿਆ ਉਸ ਖਿਲਾਫ ਕਾਰਵਾਈ ਹੋਵੇਗੀ।

 

 

LEAVE A REPLY

Please enter your comment!
Please enter your name here

Latest News

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਪੰਜਾਬ ਸਿਆਸਤ ਨਾਲ ਜੁੜੀ ਵੱਡੀ ਖ਼ਬਰ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ

ਚੰਡੀਗੜ੍ਹ, 18 ਸਤੰਬਰ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਬਾਰੇ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ...

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 18 ਸਤੰਬਰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਨੂੰ...

ਵੱਡੀ ਖ਼ਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਰਕਾਰੀ ਰਿਹਾਇਸ਼

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਪੰਜਾਬ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਰਿਹਾਇਸ਼...

19 ਸਤੰਬਰ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਦੀ ਯਾਤਰਾ,ਪੜ੍ਹੋ ਪੂਰੀ Guidelines

ਉਤਰਾਖੰਡ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਉਤਰਾਖੰਡ ਵਿੱਚ ਚਾਰਧਾਮ ਯਾਤਰਾ ਐਤਵਾਰ, 19 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ, ਉਤਰਾਖੰਡ ਵਿੱਚ ਸਿੱਖਾਂ ਦੇ ਪੰਜਵੇਂ...

More Articles Like This