ਅੰਮ੍ਰਿਤਸਰ (ਮਨਜਿੰਦਰ ਸਿੰਘ), 18 ਅਪਰੈਲ 2022
ਅਜਨਾਲਾ ਦੇ ਪਿੰਡ ਕੋਟਲਾ ਕਾਜੀਆਂ ਅੰਦਰ ਪੋਟਾਸ਼ ਫਟਣ ਨਾਲ ਇਕ ਬੱਚੇ ਦੀ ਮੌਤ ਹੋਣ ਅਤੇ ਦੋ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ l ਜਾਣਕਾਰੀ ਮੁਤਾਬਕ ਪਿੰਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ l
ਇਹ ਖ਼ਬਰ ਵੀ ਪੜ੍ਹੋ:ਟੂਰਿਜ਼ਮ ਅਤੇ ਜੇਲ ਮੰਤਰੀ ਹਰਜੋਤ ਬੈਂਸ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ…
ਜਿਸ ਦੀ ਖੁਸ਼ੀ ਵਿੱਚ ਬੱਚਿਆਂ ਵੱਲੋਂ ਪਟਾਕੇ ਚਲਾਉਣ ਲਈ ਪੋਟਾਸ਼ ਨੂੰ ਘੁੱਟਿਆ ਜਾ ਰਿਹਾ ਸੀ l ਜਿਸ ਦੌਰਾਨ ਘੁੱਟਦੇ ਹੋਏ ਪੋਟਾਸ਼ ਦਾ ਬਲਾਸਟ ਹੋ ਗਿਆ ਅਤੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ l
ਇਹ ਖ਼ਬਰ ਵੀ ਪੜ੍ਹੋ:ਵੱਡਾ ਹਾਦਸਾ: ਰੂਪਨਗਰ ‘ਚ ਅਵਾਰਾ ਪਸ਼ੂ ਕਾਰਨ ਪਲਟੀ ਟ੍ਰੇਨ
ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ l ਉੱਥੇ ਹੀ ਵੱਡੀ ਗਿਣਤੀ ਵਿਚ ਮੌਕੇ ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l