ਫਿਰੋਜ਼ਪੁਰ (ਸੁਖਚੈਨ ਸਿੰਘ), 28 ਅਪ੍ਰੈਲ 2022
ਅੱਜ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਟਿੱਬੀ ਖੁਰਦ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਮੰਡੀ ਚ ਦੋ ਆਡ਼੍ਹਤੀਆਂ ਵਿਚਾਲੇ ਲੇਬਰ ਦੀ ਵੰਡ ਨੂੰ ਲੈਕੇ ਚੱਲੀ ਗੋਲੀ ਦੌਰਾਨ ਫਸਲ ਵੇਚਣ ਆਏ ਕਿਸਾਨ ਕਿਰਪਾਲ ਸਿੰਘ ਵਾਸੀ ਜੋਧਪੁਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ:ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਇਸ ਘਟਨਾ ਦੇ ਦੌਰਾਨ ਆੜ੍ਹਤੀਏ ਸੂਰਤ ਸਿੰਘ ਦਾ ਪੁੱਤਰ ਗੁਰਸ਼ਰਨ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖਮੀ ਗੁਰਸ਼ਰਨ ਸਿੰਘ ਅਤੇ ਉਸਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਪਿੰਡ ਟਿੱਬੀ ਖੁਰਦ ਵਿਖੇ ਬੀਤੇ ਰਾਤ ਦੋ ਲੇਬਰਾ ਦਾ ਝਗੜਾ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ:ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਪੁੱਤ ਨੇ ਬੇਹਰਿਮੀ ਨਾਲ ਕੀਤਾ ਪਿਓ…
ਅਤੇ ਜਦ ਉਹ ਮੰਡੀ ਵਿੱਚ ਪਹੁੰਚੇ ਤਾਂ ਉਥੇ ਟਿੱਬੀ ਖੁਰਦ ਦਾ ਆੜਤੀਆਂ ਕਰਨੈਲ ਅਤੇ ਉਸਦਾ ਭਤੀਜਾ ਹਰਪਾਲ ਵੀ ਪਹੁੰਚ ਗਏ ਅਤੇ ਝਗੜਾ ਕਰਨ ਲੱਗੇ ਇਸ ਦੌਰਾਨ ਉਸਦਾ ਬੇਟਾ ਗੁਰਸ਼ਰਨ ਵੀ ਉਥੇ ਪਹੁੰਚ ਗਿਆ ਅਤੇ ਜੋਧਪੁਰ ਦਾ ਕਿਰਪਾਲ ਸਿੰਘ ਅਤੇ ਗੁਰਸ਼ਰਨ ਹੱਥੋਪਾਈ ਹੋ ਗਏ l
ਇਸ ਦੌਰਾਨ ਪਿਸਟਲ ਚੋਂ ਗੋਲੀ ਚੱਲ ਗਈ ਜਿਸ ਦਾ ਇਹ ਪਤਾ ਨਹੀਂ ਚੱਲਿਆ ਕਿ ਗੋਲੀ ਕਿਸਦੇ ਪਿਸਟਲ ਚੋਂ ਚੱਲੀ ਹੈ। ਜਿਸ ਤੋਂ ਬਾਅਦ ਦੂਸਰੀ ਧਿਰ ਨੇ ਵੀ ਉਨ੍ਹਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਉਸਦਾ ਬੇਟਾ ਗੁਰਸ਼ਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ:ਮਹਾਭਾਰਤ ‘ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੇ ਗਿਰਜਾ ਸ਼ੰਕਰ ਸੱਚਖੰਡ ਸ੍ਰੀ…
ਓਧਰ ਦੂਸਰੀ ਧਿਰ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਹਲਾਤ ਵਿੱਚ ਕੁੱਝ ਨਹੀਂ ਬੋਲ ਸਕਦੇ ਦੱਸਿਆ ਜਾ ਰਿਹਾ ਹੈ। ਕਿ ਦੂਸਰੀ ਧਿਰ ਦੇ ਇੱਕ ਵਿਅਕਤੀ ਕਿਰਪਾਲ ਸਿੰਘ ਜੋਧਪੁਰ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਮਮਦੋਟ ਦੇ ਐਸ ਐਚ ਓ ਮੋਹਿਤ ਧਵਨ ਨੇ ਦੱਸਿਆ ਕਿ ਪਿੰਡ ਟਿੱਬੀ ਖੁਰਦ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿਰਪਾਲ ਸਿੰਘ ਵਾਸੀ ਜੋਧਪੁਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।