ਗੁਰਦਾਸਪੁਰ(ਵਿੱਕੀ ਮਲਿਕ), 23 ਜਨਵਰੀ 2023
ਐਤਵਾਰ ਨੂੰ ਸਵੇਰੇ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਪਸੰਜਰ ਟਰਮੀਨਲ ਤੇ ਕੁਝ ਯਾਤਰੀਆਂ ਦਾ ਜਥਾ ਪਾਕਿਸਤਾਨ ਸਥਿਤ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਪਹੁਚਿਆ ਤਾ ਉਥੇ ਤੈਨਾਤ ਬੀ ਐਸ ਐਫ ਜਵਾਨਾ ਵੱਲੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਜਾ ਰਹੇ ਇਕ ਸ਼ਰਧਾਲੂ ਕੋਲੋਂ ਅਫੀਮ ਅਤੇ ਭੂਕੀ ਪੋਸਤ ਬਰਾਮਦ ਕੀਤੀ ਹੈ।ਉਥੇ ਹੀ ਉਕਤ ਨੌਜਵਾਨ ਨੂੰ ਬੀਐਸਐਫ ਵਲੋਂ ਡੇਰਾ ਬਾਬਾ ਨਾਨਕ ਪੁਲਿਸ ਹਵਾਲੇ ਕਰ ਦਿਤਾ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਕਰਤਾਰਪੁਰ ਪਸੰਜਰ ਟਰਮੀਨਲ ਤੇ ਤਾਇਨਾਤ ਬੀਐਸਐਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਦੇ ਨਿੱਜੀ ਬੈਗ ਦੀ ਜਾਂਚ/ਸਕੈਨਿੰਗ ਦੌਰਾਨ 5 ਗ੍ਰਾਮ ਅਫੀਮ ਅਤੇ 10 ਗ੍ਰਾਮ ਭੁੱਕੀ (ਪੋਸਤ ) ਬਰਾਮਦ ਕੀਤਾ ਗਿਆ। ਬੀਐਸਐਫ ਵੱਲੋਂ ਨਸ਼ੇ ਦੀ ਸਮੱਗਰੀ ਸਮੇਤ ਫੜੇ ਨੌਜਵਾਨ ਦੀ ਪਛਾਣ ਕਮਲਜੀਤ ਸਿੰਘ ਜਿਲਾ ਲੁਧਿਆਣਾ ਵਜੋਂ ਹੋਈ ਸੀ |
ਉਥੇ ਹੀ ਐਸ ਐਚ ਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਬੀਐਸਐਫ ਵੱਲੋਂ ਫੜੇ ਨੌਜਵਾਨ ਨੂੰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਉਕਤ ਨੌਜਵਾਨ ਖਿਲਾਫ਼ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰ ਅਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਦੀ ਮੁਢਲੀ ਪੁੱਛਗਿੱਛ ਚ ਗ੍ਰਿਫਤਾਰ ਨੌਜਵਾਨ ਨੇ ਦੱਸਿਆ ਕਿ ਉਹ ਅਫੀਮ ਅਤੇ ਪੋਸਤ ਦੇ ਨਸ਼ੇ ਦਾ ਆਦੀ ਹੈ |