ਤਰਨਤਾਰਨ (ਰਿੰਪਲ ਗੋਲ੍ਹਣ), 23 ਦਸੰਬਰ 2022
ਥਾਣਾ ਖੇਮਕਰਨ ਦੀ ਪੁਲਸ ‘ਤੇ ਬੀ.ਐੱਸ.ਐੱਫ ਨੇ ਸਾਂਝੇ ਆਪਰੇਸ਼ਨ ਦੋਰਾਨ ਸੈਕਟਰ ਖੇਮਕਰਨ ਦੇ ਇਲਾਕੇ ਵਿੱਚੋ ਇੱਕ ਪਾਕਿਸਤਾਨੀ ਡਰੋਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਥਾਣਾ ਖੇਮਕਰਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੋਹਾਨ ‘ਤੇ ਬੀ.ਐੱਸ.ਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਖੇਮਕਰਨ ਮੁਖੀ ਇਸਪੈਕਟਰ ਕੰਵਲਜੀਤ ਰਾਇ ਗੁਪਤ ਸੂਚਨਾ ਮਿਲਣ ਤੇ ਜਦੋਂ ਹਿੰਦ-ਪਾਕਿ ਬੀ ਐਸ ਐਫ ਦੇ ਜਵਾਨਾਂ ਨਾਲ ਸਰਚ ਅਪ੍ਰੇਸ਼ਨ ਚਲਾਇਆ ਤਾਂ ਪਿੰਡ ਕਲਸ਼ ਦੇ ਇੱਕ ਕਿਸਾਨ ਦੇ ਖੇਤ ਵਿੱਚੋਂ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਜ਼ੋ ਕੀ 5 ਕਿਲੋ ਤੱਕ ਦਾ ਵਜ਼ਨ ਚੱਕ ਸਕਦਾ ਹੈ 1