ਹੁਸ਼ਿਆਰਪੁਰ (ਅਮਰੀਕ ਕੁਮਾਰ), 1 ਜੁਲਾਈ 2022
ਪੰਚਾਇਤ ਸੈਕਟਰੀ ਨੂੰ ਤਲਵਾੜਾ ਦੇ ਬੱਸ ਸਟੈਂਡ ਤੋਂ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਦੀ ਟੀਮ ਨੇ ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਚੰਗੜਮਾ ਦੀ ਮੌਜੂਦਾ ਸਰਪੰਚ ਸੁਸ਼ਮਾ ਦੇਵੀ ਦੀ ਸ਼ਿਕਾਇਤ ‘ਤੇ ਪੰਚਾਇਤ ਸੈਕਟਰੀ ਨੂੰ ਤਲਵਾੜਾ ਦੇ ਬੱਸ ਸਟੈਂਡ ਤੋਂ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ l
ਇਹ ਖ਼ਬਰ ਵੀ ਪੜ੍ਹੋ:ਬਰਸਾਤ ਦੇ ਮੌਸਮ ‘ਚ ਖਾਓ ਚਿਲੀ ਪਨੀਰ ਦਾ ਟੋਸਟ, ਕੁਝ ਹੀ…
ਵਿਜੀਲੈਂਸ ਵਿਭਾਗ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਪੰਚ ਸੁਸ਼ਮਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਪੰਚਾਇਤ ਸੈਕਟਰੀ ਅਨਿਲ ਸ਼ਰਮਾ ਉਨ੍ਹਾਂ ਦਾ ਆਡਿਟ ਕਰਵਾਉਣ ਦੇ ਨਾਂ ‘ਤੇ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੋਵਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਨੂੰ ਦਸ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ, ਜਿਸ ‘ਤੇ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।