ਪਟਿਆਲਾ (ਰੂਪਪ੍ਰੀਤ ਕੌਰ ਹਾਂਡਾ ) 20 ਫਰਵਰੀ 2022
ਪਟਿਆਲਾ ਦਿਹਾਤੀ ਵਿਚ ਬਾਬੂ ਸਿੰਘ ਕਲੋਨੀ ਵਿਖੇ ਝਗੜੇ ਦਾ ਇਕ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਇਕ ਵਿਅਕਤੀ ਜਖਮੀ ਹੋਇਆ । ਜਾਣਕਾਰੀ ਅਨੁਸਾਰ ਦੋ ਵੋਟ ਪਾਉਣ ਆ ਰਹੇ ਲੜਕੇ ਦੇ ਉਪਰ ਕਥਿਤ ਹਮਲਾ ਹੋਇਆ । ਪੀੜਤ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੈਂ ਆਪਣੇ ਸਾਥੀਆਂ ਨਾਲ ਇਥੇ ਜਦੋ ਵੋਟ ਪਾਉਣ ਲਈ ਪਹੁੰਚਿਆ ਤਾਂ ਮੇਰੇ ਉਪਰ ਹਮਲਾ ਕਰ ਦਿੱਤਾ ਗਿਆ । ਉਸ ਨੇ ਇਨਸਾਫ ਦੀ ਮੰਗ ਕੀਤੀ ਹੈ ।
ਇਹ ਖਬਰ ਵੀ ਪੜ੍ਹੋ: ਅਕਾਲੀ ਦਲ ਬਸਪਾ ਗੱਠਜੋਡ਼ ਉਮੀਦਵਾਰ ਬਾਬੂ ਕਬੀਰ ਦਾਸ ਨੇ ਪਰਿਵਾਰ ਸਮੇਤ…
ਉੱੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਅਨੁਸਾਰ ਇਹ ਘਟਨਾ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਬਲਕਿ ਵੱਖ ਵੱਖ ਪਾਰਟੀਆਂ ਵਲੋਂ ਬਾਹਰ ਬਣਾਏ ਬੂਥ ਉੱਤੇ ਹੋਈ ਹੈ । ਜੇਕਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਲੈਕੇ ਆਉਂਦਾ ਹੈ ਤਾਂ ਉਹ ਕਾਰਵਾਈ ਕਰਨਗੇ ।
ਇਹ ਖਬਰ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ ਜਾਰੀ, ਜਾਣੋ ਕਿੱਥੇ ਕਿੰਨਾ ਹੋਇਆ ਮਤਦਾਨ