ਤਲਵੰਡੀ ਸਾਬੋ (ਹਰਮਿੰਦਰ ਸਿੰਘ ਅਵਿਨਾਸ਼ ), 29 ਮਾਰਚ 2022
ਦੇਸ ਅੰਦਰ ਲਗਤਾਰ ਪੈਟਰੋਲ ਅਤੇ ਡੀਜਲ ਦੇ ਰੇਟਾ ਵਿੱਚ ਵਾਧਾ ਹੋ ਰਿਹਾ ਹੈ ਅੱਠ ਦਿਨਾਂ ਵਿੱਚ ਅੱਜ ਸੱਤਵੀ ਵਾਰ ਪੈਟਰੋਲ ਅਤੇ ਡੀਜਲ ਦੇ ਰੇਟਾ ਵਿੱਚ ਵਾਧਾ ਹੋ ਗਿਆ ਹੈ l
ਤਲਵੰਡੀ ਸਾਬੋ ਇਲਾਕੇ ਵਿੱਚ ਵੀ 70 ਪੈਸੇ ਦੇ ਕਰੀਬ ਪੈਟਰੋਲ ਅਤੇ ਡੀਜਲ ਦੇ ਰੇਟਾ ਵਧੇ ਹਨ l ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਤੇ ਲੋਕਾਂ ਦੀਆਂ ਜੇਬਾਂ ਤੇ ਮਹਿੰਗਾਈ ਦਾ ਬੋਝ ਪੈ ਰਿਹਾ ਹੈ।
ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੋਚਨਾ ਚਾਹੀਦਾ ਹੈ ਕਿ ਤੇਲ ਲਗਤਾਰ ਲੋਕਾਂ ਦੀ ਪਹੁੰਚ ਤੋ ਬਾਹਰ ਹੁੰਦਾ ਜਾ ਰਿਹਾ ਹੈ ਤੇ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਆਪਣੇ ਵਹਿਕਲ ਖੜੇ ਕਰਨ ਦਾ ਹੁਕਮ ਦੇ ਕੇ ਇੱਕ ਵਾਰ ਹੀ ਤੇਲ ਦੀਆਂ ਕੀਮਤਾ ਵਿੱਚ ਵਾਧਾ ਕਰ ਦੇਵੇ l
ਲੋਕਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੇ ਆਪ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਹੈ ਇਸ ਕਰਕੇ ਸਰਕਾਰ ਆਪਣੇ ਹਿੱਸੇ ਵਿੱਚੋ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ,ਪੰਪ ਦੇ ਤੇਲ ਪਵਾਉਣ ਲਈ ਆਏ ਫੀਲਡ ਵਿੱਚ ਕੰਮ ਕਰਨ ਨੋਜਵਾਨ ਨੇ ਕਿਹਾ ਕਿ ਪਹਿਲਾ ਉਹਨਾਂ ਦਾ ਖਰਚਾ ਸੋ ਰੁਪਿਏ ਸੀ ਜੋ ਹੁਣ ਢਾਈ ਸੋ ਹੋ ਗਿਆ l ਇਸ ਕਰਕੇ ਉਹਨਾਂ ਨੂੰ ਤਨਖਾਹ ਵਿੱਚੋ ਕੁੱਝ ਨਹੀ ਬਚਦਾ l