ਨਸ਼ੇ ਤਸਕਰਾਂ ਵੱਲੋਂ Police ਦੀ ਕੁੱਟਮਾਰ, ਅਧਿਕਾਰੀ ਜ਼ਖਮੀ

Must Read

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ...

ਗੁਰੂਹਰਸਹਾਏ (ਸੁਖਚੈਨ ਸਿੰਘ), 10 ਜੂਨ

ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਕਾਹਨ ਸਿੰਘ ਵਾਲਾ ਦੀ ਪੰਚਾਇਤ ਵੱਲੋਂ  ਚੋਰੀ ਹੋ ਰਹੇ ਬਿਜਲੀ ਟਰਾਂਸਫਾਰਮਰ ਦੇ ਸਬੰਧ ਵਿੱਚ ਮੌਕਾ ਵੇਖਣ ਗਈ lਪੁਲੀਸ ਪਾਰਟੀ ਉੱਪਰ ਨਸ਼ਾ ਤਸਕਰਾਂ ਵਲੋਂ ਹਮਲਾ ਕਰਕੇ ਇਕ ਥਾਣੇਦਾਰ ਅਤੇ ਇੱਕ ਸਿਪਾਹੀ ਨੂੰ ਜ਼ਖਮੀ ਕਰ ਦਿੱਤਾ ਗਿਆ । ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ l

ਪੁਲਸ ਨੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ਤੇ ਪਿਓ ਪੁੱਤਰ  ਜੋ ਕਿ ਨਸ਼ਾ ਵੇਚਣ ਦੇ ਆਦੀ ਹਨ ਸਮੇਤ ਪੰਜ ਜਣਿਆਂ ਨੂੰ ਨਾਮਜ਼ਦ ਕਰ ਕਰੀਬ ਨੌਂ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ । ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਾਹਨ ਸਿੰਘ ਵਾਲਾ ਦੀ ਪੰਚਾਇਤ ਨੇ ਬਿਜਲੀ ਟਰਾਂਸਫਾਰਮਰ  ਚੋਰੀ ਹੋ ਜਾਂਣ ਦੇ ਸੰਬੰਧ ਵਿੱਚ ਦਰਖਾਸਤ ਦਿੱਤੀ ਸੀ ।

ਥਾਣਾ ਮੁਖੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ  ਗੁਰਚਰਨ ਸਿੰਘ ਦੀ ਅਗਵਾਈ ਵਾਲੀ  ਪੁਲਸ ਪਾਰਟੀ  ਮੌਕਾ ਦੇਖਣ ਲਈ  ਪਿੰਡ ਕਾਹਨ ਸਿੰਘ ਵਾਲਾ ਵਿਖੇ ਗਈ ਸੀ । ਉਨ੍ਹਾਂ ਦੱਸਿਆ ਕਿ ਜਦੋਂ  ਪੁਲਸ ਪਾਰਟੀ ਪਿੰਡ ਪੁੱਜੀ ਤਾਂ ਉੱਥੇ ਖੜ੍ਹੇ ਜਸਪ੍ਰੀਤ ਜੱਸੀ ਅਤੇ ਉਸ ਦਾ ਲੜਕਾ ਦਿਲਪ੍ਰੀਤ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਅਤੇ ਆਪਣੇ ਹੱਥਾਂ ਵਿੱਚ ਫੜੇ ਲਿਫ਼ਾਫ਼ੇ  ਸੁੱਟ ਕੇ ਭੱਜਣ ਲੱਗੇ । ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਕਤ ਲਿਫਾਫੇ ਚੁਕੇ ਤਾਂ ਉਸ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ l

ਜਿਸ ਦੇ ਆਧਾਰ ਤੇ ਪੁਲਸ ਪਾਰਟੀ ਨੇ  ਦੋਵਾਂ ਪਿਓ ਪੁੱਤਰਾਂ ਨੂੰ  ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨਸ਼ਾ ਤਸਕਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੂੰ ਬੁਲਾਕੇ ਓੁਨਾ ਦੀ ਮਦਦ ਨਾਲ ਪੁਲਸ ਪਾਰਟੀ ਉਪਰ ਹਮਲਾ ਕਰਕੇ  ਸਹਾਇਕ ਥਾਣੇਦਾਰ  ਗੁਰਚਰਨ ਸਿੰਘ ਅਤੇ  ਸੀਨੀਅਰ  ਸਿਪਾਹੀ ਗੁਰਪ੍ਰੀਤ  ਸਿੰਘ  ਨੂੰ ਜ਼ਖ਼ਮੀ ਕਰ ਦਿੱਤਾ ਜਿਸ ਤੋਂ ਬਾਅਦ  ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ  ਦੋਨਾਂ ਨਸ਼ਾ ਤਸਕਰਾਂ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਭੱਜਣ ਵਿੱਚ ਸਫ਼ਲ ਹੋ ਗਏ ।

ਉਕਤ ਦੋਨੋਂ ਨਸ਼ਾ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਇਨ੍ਹਾਂ ਦੋਨਾਂ ਕੋਲੋਂ 1840  ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ  । ਥਾਣਾ ਮੁਖੀ ਨੇ ਦੱਸਿਆ ਕਿ  ਜੱਸੀ ਉੱਪਰ ਛੇ  ਅਤੇ ਉਸ ਦੇ ਪੁੱਤਰ ਦਿਲਪ੍ਰੀਤ ਉੱਪਰ ਦੋ ਮਾਮਲੇ ਪਹਿਲਾਂ ਵੀ ਦਰਜ ਹਨ । ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਉੱਪਰ  ਕਾਤਲਾਨਾ ਹਮਲਾ ਕਰਨ ਵਾਲ਼ੇ ਪੰਜ ਜਣਿਆਂ ਨੂੰ ਨਾਮਜ਼ਦ ਕਰਕੇ  ਕਰੀਬ ਨੌਂ ਜਣਿਆ ਖ਼ਿਲਾਫ਼  ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here

Latest News

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਵੱਲੋਂ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ ਦੋਰੇ ਲਈ ਅੰਮ੍ਰਿਤਸਰ ਪਹੁੰਚੇ ਜਿਥੇ...

ITBP ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਕੀਤਾ ਯੋਗ

ਨਿਊਜ਼ ਡੈਸਕ(ਸਕਾਈ ਨਿਊਜ਼ ਬਿਊਰੋ),21 ਜੂਨ ITBP personnel yoga ladakh: ਅੱਜ ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ ।ਦੇਸ਼ ਭਰ ਵਿੱਚ ਕੌਮਾਂਤਰੀ...

ਅੰਮ੍ਰਿਤਸਰ ਪਹੁੰਚਣ ਤੇ ਅਰਵਿੰਦਰ ਕੇਜਰੀਵਾਲ ਦਾ ਹੋਇਆ ਵਿਰੋਧ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Arvinder Kejriwal's protest on arrival in Amritsar: ਅੰਮ੍ਰਿਤਸਰ ਪਹੁੰਚਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਸ਼ੋ੍ਰਮਣੀ ਅਕਾਲੀ ਦਲ...

More Articles Like This