ਪਟਿਆਲਾ (ਕਰਨਵੀਰ ਸਿੰਘ ਰੰਧਾਵਾ), 17 ਮਈ 2022
ਪਟਿਆਲਾ ਦੇ ਥਾਣਾ ਸ਼ੰਭੂ ਦੀ ਪੁਲਿਸ ਵੱਲੋ 50 ਗਰਾਮ ਹੈਰੋਇਨ ਸਮੇਤ ਇੱਕ ਅਫਰੀਕਨ ਔਰਤ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ l ਥਾਣਾ ਮੁੱਖੀ ਸੰਭੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਅਫਸਰ ਥਾਣਾ ਸੰਭੂ ਨੇ ਦੌਰਾਨੇ ਨਾਕਾਬੰਦੀ ਇੱਕ ਲੜਕੀ ਰੋਜ਼ੀ ਪੁੱਤਰੀ ਅਮਿਨੀਏਲ ਮਸੇਚੂ ਦੇਸ਼ ਤਨਜ਼ਾਨੀਆ ਦਾਰ-ਏਸ-ਸਲਾਮ ਟੇਮੇਕੇ ਇਸਤ ਅਫਰੀਕਾ ਹੁਣ ਸਾਈਂ ਬਾਬਾ ਮੰਦਿਰ ਨੇੜੇ ਸੋਮਵਾਰ ਦੀ ਮਾਰਕੀਟ ਮੇਲਕੀ ਪ੍ਰਾਪਰਟੀ ਰਾਮਾ ਪਾਰਕ ਦਵਾਰਕਾ ਨਵੀਂ ਦਿੱਲੀ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 50 ਗਰਾਮ ਹੈਰੋਇੰਨ ਬਰਾਮਦ ਕੀਤੀ ਗਈ ਹੈ।
ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸਣ ਰੋਜ਼ੀ ਨੇ ਦੋਰਾਨੇ ਪੁੱਛ ਗਿੱਛ ਦੱਸਿਆ ਕਿ ਉਹ ਕਿ (AFRICA )ਅਫਰੀਕਾ ਦੇਸ਼ ਦੀ ਰਹਿਣ ਵਾਲੀ ਹੈ ਤੇ 4/5 ਸਾਲਾ ਤੋ ਦਿੱਲੀ ਵਿਖੇ ਰਹਿ ਰਹੀ ਹੈ । ਦੋਰਾਨੇ ਤਫਤੀਸ ਦੋਸਣ ਰੋਜ਼ੀ ਦਾ ਪਾਸਪੋਰਟ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਜੋ ਪਾਸਪੋਰਟ ਦੀ ਵੈਲਿੰਡ ਤਾਰੀਕ ਖਤਮ ਹੋਣ ਕਰਕੇ ਮੁਕੱਦਮਾ ਹਜਾ ਵਿੱਚ ਜੁਰਮ ਦਾ ਵਾਧਾ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਰੋਜ਼ੀ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋ ਲੈ ਕੇ ਆਈ ਹੈ ਅਤੇ ਅੱਗੇ ਉਸ ਨੇ ਇਹ ਹੈਰੋਇਨ ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ । ਇਸ ਸਬੰਧੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ l