ਅੰਮ੍ਰਿਤਸਰ (ਮਨਜਿੰਦਰ ਸਿੰਘ), 11 ਮਈ 2022
ਅੰਮ੍ਰਿਤਸਰ ਦੇ ਵਿਜੇ ਨਗਰ ਚੌਕੀ ਵਿਚ ਮੁਨਸ਼ੀ ਵਲੌ ਪਤਰਕਾਰ ਦੀ ਪਗ ਲਾਉਣ ਦੇ ਮਸਲੇ ਵਿਚ ਦੌਸ਼ੀ ਪੁਲਿਸ ਵਲੌ ਪੀੜੀਤ ਪਤਰਕਾਰ ਕੌਲੌ ਮੁਆਫੀ ਮੰਗ ਆਪਣੀ ਜਾਨ ਛੁਡਾਉਣੀ ਪਈ।ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਦੀ ਚੌਕੀ ਵਿਜੇ ਨਗਰ ਦਾ ਹੈ l
ਜਿਸ ਵਿਚ ਤੈਨਾਤ ਮੁਨਸ਼ੀ ਬਲਜਿੰਦਰ ਸਿੰਘ ਵਲੌ ਅਜ ਚੌਕੀ ਪਹੁੰਚੇ ਇਕ ਪਤਰਕਾਰ ਦੀ ਪਗ ਉਤਾਰ ਉਸ ਨਾਲ ਹੱਥੋਪਾਈ ਕੀਤੀ ਗਈ ਜਿਸ ਸੰਬਧ ਵਿਚ ਰੌਸ਼ ਵਜੋਂ ਪਤਰਕਾਰ ਭਾਈਚਾਰੇ ਵਲੌ ਰੌਸ਼ ਪ੍ਰਦਰਸ਼ਨ ਕਰ ਪੁਲਿਸ ਦੇ ਆਲਾ ਅਧਿਕਾਰੀਆ ਨੂੰ ਸੁਚਿਤ ਕੀਤਾ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ।
ਮੌਕੇ ਤੇ ਪਹੁੰਚਿਆ ਸਿਖ ਜਥੇਬੰਦੀਆਂ ਵਲੌ ਪਤਰਕਾਰ ਦੇ ਹਕ ਵਿਚ ਅਵਾਜ ਬੁਲੰਦ ਕਰਦਿਆਂ ਪਗ ਲਾਉਣ ਦੀ ਘਟਨਾ ਦੀ ਨਿਖੇਧੀ ਕੀਤੀ।
ਜਿਸਦੇ ਚਲਦੇ ਆਖਿਰ ਵਿਚ ਪੁਲਿਸ ਚੌਕੀ ਵਿਜੇ ਨਗਰ ਵਿਚ ਤੈਨਾਤ ਮੁਨਸ਼ੀ ਬਲਜਿੰਦਰ ਸਿੰਘ ਨੂੰ ਪਤਰ ਕਾਰਾ ਦੇ ਕੈਮਰਿਆਂ ਸਾਹਮਣੇ ਮੁਆਫੀ ਮੰਗ ਆਪਣੀ ਜਾਨ ਛੁਡਾਉਣੀ ਪਈ।ਇਸ ਸੰਬਧੀ ਗਲਬਾਤ ਕਰਦਿਆਂ ਏ ਡੀ ਸੀ ਪੀ ਪੀ ਐਸ ਵਿਰਕ ਨੇ ਦਸਿਆ ਕਿ ਪੁਲਿਸ ਦੇ ਪ੍ਰੈਸ ਦਾ ਰਿਸ਼ਤਾ ਕਾਨੂੰਨ ਵਿਵਸਥਾ ਨੂੰ ਬਹਾਲ ਰਖਣ ਦਾ ਹੈ l
ਅਸੀਂ ਪਤਰਕਾਰ ਵੀਰ ਦੇ ਧੰਨਵਾਦੀ ਹਾਂ ਕਿ ਉਹਨਾ ਦਰਿਆਦਿਲੀ ਦਿਖਾਉਂਦਿਆਂ ਪੁਲਿਸ ਮੁਲਾਜਮ ਨੂੰ ਮੁਆਫ ਕੀਤਾ ਅਤੇ ਅਗਾਂਹ ਤੌ ਪੁਲਿਸ ਮੁਲਾਜਮਾਂ ਨੂੰ ਹਿਦਾਇਤ ਦਿਤੀ ਜਾਵੇਗੀ ਕਿ ਉਹ ਅਜਿਹੀ ਹਰਕਤਾਂ ਨਾ ਕਰਨ।