ਅੰਮ੍ਰਿਤਸਰ (ਮਨਜਿੰਦਰ ਸਿੰਘ), 11 ਮਈ 2022
ਮਾਮਲਾ ਅੰਮ੍ਰਿਤਸਰ ਦੇ ਵਿਜੇ ਨਗਰ ਪੁਲਿਸ ਚੌਕੀ ਦਾ ਹੈ l ਜਿਥੇ ਨੁੰਹ ਸਸ ਦੇ ਘਰੇਲੂ ਝਗੜੇ ਨੂੰ ਲੈ ਕੇ ਜਿਥੇ ਦੌਵੇ ਧਿਰਾਂ ਪੁਲਿਸ ਦੀ ਮੌਜੂਦਗੀ ਵਿਚ ਇਕ ਦੂਸਰੇ ਨੂੰ ਕੁਟਦਿਆ ਨਜਰ ਆਇਆ ਹਨ l ਉਥੇ ਹੀ ਉਸ ਘਟਨਾ ਨੂੰ ਕਵਰੇਜ ਕਰਨ ਵਾਲੇ ਪਤਰਕਾਰ ਦੀ ਪਗ ਜੌ ਕਿ ਪੁਲਿਸ ਕਰਮੀਆਂ ਵਲੌ ਉਤਾਰੀ ਗਈ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਪੀੜੀਤ ਪਤਰਕਾਰ ਨੇ ਦਸਿਆ ਕਿ ਮੈ ਕਿਸੇ ਆਪਣੇ ਰਿਸ਼ਤੇਦਾਰ ਦੇ ਘਰੇਲੂ ਝਗੜੇ ਨੂੰ ਲੈ ਕੇ ਵਿਜੇ ਨਗਰ ਚੌਕੀ ਪਹੁੰਚਿਆ ਸੀ ਪਰ ਜਦੋ ਮੈ ਦਾਣੇ ਵਿਚ ਐਟਰ ਕੀਤਾ ਤਾ ਦੌਵੇ ਧਿਰਾਂ ਦੀ ਆਪਸ ਵਿਚ ਝੜਪ ਹੋ ਰਹੀ ਸੀ l
ਜਿਸਨੂੰ ਲੈਕੇ ਜਦੌ ਮੈ ਪੁਲਿਸ ਮੁਲਾਜਮਾਂ ਨਾਲ ਗਲਬਾਤ ਕੀਤੀ ਗਈ ਤਾ ਉਹਨਾ ਵਲੌ ਮੇਰੇ ਨਾਲ ਹੱਥੋਪਾਈ ਕਰਦਿਆਂ ਮੇਰੀ ਪਗ ਉਤਾਰ ਮੈਨੂੰ ਕੁਟ ਮਾਰ ਕੀਤੀ ਗਈ ਹੈ।
ਜਿਸ ਸੰਬਧੀ ਜਦੌ ਐਸ ਐਚ ਉ ਥਾਣਾ ਸਦਰ ਗੁਰਬਿੰਦਰ ਸਿੰਘ ਨਾਲ ਗਲਬਾਤ ਕੀਤੀ ਗਈ ਥਾ ਉਹਨਾ ਵਲੌ ਇਹ ਕਿਹਾ ਗਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਉਹ ਕੈਮਰੇ ਅਗੇ ਕੁਝ ਵੀ ਬੋਲਣ ਤੌ ਅਸਮਰਥ ਦਿਖਾਈ ਦਿਤੇ।
ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਪੁਲਿਸ ਚੌਕੀ ਵਿਜੇ ਨਗਰ ਦੇ ਇਨਚਾਰਜ ਜਸਬੀਰ ਸਿੰਘ ਨੇ ਦਸਿਆ ਕਿ ਦੋ ਧਿਰਾਂ ਨੁੰਹ ਸਸ ਦੀ ਲੜਾਈ ਨੂੰ ਲੈ ਕੇ ਦੌਵੇ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ ਜਿਸਦੇ ਚਲਦੇ ਜਦੌ ਉਹਨਾ ਨੂੰ ਥਾਣੇ ਬੁਲਾਇਆ ਤੇ ਦੌਵੇ ਪਾਰਟੀਆਂ ਦੀ ਬਹਿਸ ਹੋਈ ਹੈ l
ਜਿਸ ਵਿਚ ਥਾਣੇ ਦੇ ਮੁਨਸ਼ੀ ਦੀ ਪਤਰਕਾਰ ਨਾਲ ਝੜਪ ਵੀ ਹੋਈ ਹੈ ਜਿਸ ਸੰਬਧੀ ਅਸੀਂ ਪੁੱਛਗਿੱਛ ਕਰ ਰਹੇ ਹਾ ਫਿਲਹਾਲ ਪਗ ਲੱਥਣ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ ਹੈ।
ਇਸ ਸੰਬਧੀ ਦੌਸ਼ੀ ਮੁਨਸ਼ੀ ਵਲੌ ਵੀ ਇਸ ਘਟਨਾ ਤੇ ਪਰਦਾ ਪਾਉਂਦਾ ਨਜਰ ਆਇਆ ਹੈ ਜਿਸ ਸੰਬਧੀ ਪਤਰਕਾਰ ਭਾਈਚਾਰੇ ਵਿਚ ਰੌਸ਼ ਦਾ ਮਾਹੌਲ ਹੈ।