ਤਰਨਤਾਰਨ,31 ਜਨਵਰੀ (ਸਕਾਈ ਨਿਊਜ਼ ਬਿਊਰੋ)
ਤਰਨਤਾਰਨ ਵਿਚ 0 ਤੋਂ 5 ਸਾਲ ਤੱਕ ਨੰਨ੍ਹੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਸਿਵਲ ਸਰਜਨ ਅਤੇ ਹਲਕਾ ਵਿਧਾਇਕ ਵਲੋਂ ਕੀਤੀ ਗਈ
ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਜ਼ਿਲ੍ਹੇ ਵਿਚ 1 ਲੱਖ 45 ਹਜ਼ਾਰ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਜਾਣਗੀਆਂ ਜਿਸ ਲਈ 636 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਸ ਵਿਚ 148 ਸੁਪਰਵਾਈਜ਼ਰ ਲਗਾਏ ਗਏ ਹਨ ਅਤੇ 48 ਮੋਬਾਇਲ ਟੀਮਾਂ ਲਗਾਇਆ ਗਈਆਂ ਹਨ 198 ਹਾਈ ਰਿਸਕ ਜੋਨ ਹਨ ਅਤੇ 1205 ਟੀਮਾਂ ਘਰ ਘਰ ਬੂੰਦਾਂ ਪਿਲਾਉਣ ਲਈ ਲਗਾਈਆਂ
ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਸਾਨੂੰ ਸਾਰਿਆਂ ਨੂੰ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਨੀਆ ਜਰੂਰੀ ਹਨ ਜਿਸ ਲਈ ਸਰਕਾਰ ਵਲੋਂ ਯੋਗ ਉਪਰਾਲੇ ਕੀਤੇ ਗਏ ਹਨ