ਤਰਨਤਾਰਨ (ਰਿੰਪਲ ਗੋਲਣ),29 ਮਾਰਚ
ਸਰਹੱਦੀ ਪਿੰਡ ਡੱਲ ਜਿਲ੍ਹਾ ਤਰਨ ਤਾਰਨ ਦਾ ਇਹ ਪਰਿਵਾਰ ਪਾਣੀ ਦੀ ਬੂੰਦ ਬੂੰਦ ਨੂੰ ਤਰਸਿਆ ,ਦਰਅਸਲ ਪਰਿਵਾਰ ਦੀ ਮੁਸ਼ਕਲ ਇਹ ਹੈ ਕਿ ਪਰਿਵਾਰ ਦਾ ਮੁਖੀਆ ਬੂਟਾ ਸਿੰਘ ਜੋ ਕੇ ਤਿੰਨ ਸਾਲ ਪਹਿਲਾਂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਸਵਰਗ ਸਿਧਾਰ ਗਿਆ ਸੀ ਪਰਿਵਾਰ ਵੱਲੋਂ ਕਾਫ਼ੀ ਪੈਸੇ ਲਗਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੇ ਬੱਚਿਆਂ ਨੂੰ ਸਦਾ ਲਈ ਛੱਡ ਗਿਆ ।
ਹੁਣ ਪਰਿਵਾਰ ਵਿਚ ਸਿਰਫ ਬੱਚਿਆਂ ਦੀ ਮਾਂ ਅਤੇ ਬੱਚੇ ਹੀ ਰਹਿੰਦੇ ਹਨ ਜਿਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਪਾਣੀ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਉਹ ਕਿਸੇ ਦੇ ਘਰੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਹੈ
ਮ੍ਰਿਤਕ ਬੂਟਾ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ 2 ਚਹੁੰ ਘਰਾਂ ਦਾ ਕੰਮ ਕਰਕੇ ਬੱਚਿਆਂ ਜੋਗਾ ਤੋਂ ਵਕਤ ਦਾ ਰੋਟੀ ਪਾਣੀ ਦਾ ਜੁਗਾੜ ਬਹੁਤ ਮੁਸ਼ਕਿਲ ਨਾਲ ਕਰਦੀ ਹੈ ਉਸ ਨੇ ਸਮੂਹ ਸਮਾਜ ਸੇਵੀ ਐੱਨ ਆਰ ਆਈ ਅਤੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਘਰ ਵਿੱਚ ਪਾਣੀ ਦਾ ਕੋਈ ਵਸੀਲਾ ਕਰ ਕੇ ਦਿੱਤਾ ਜਾਵੇ ਅਤੇ ਦੋ ਵਕਤ ਦੀ ਰੋਟੀ ਦੀ ਸੇਵਾ ਵੀ ਕੋਈ ਸੰਸਥਾ ਕਰੇ ਤਾਂ ਜੋ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਾਲ ਸਕੇ ਇਸ ਤੋਂ ਇਲਾਵਾ ਹੋਰ ਕੀ ਕੀ ਕਿਹਾ ਤੁਸੀਂ ਆਪ ਹੀ ਸਨ।