ਭਿੱਖੀਵਿੰਡ (ਰਿੰਪਲ ਗੋਲਣ),25 ਮਾਰਚ
ਭਿੱਖੀਵਿੰਡ ਪੁਲਿਸ ਐਨਕਾਉਂਟਰ ਵਿਚ ਬੀਤੇ ਦਿਨ ਮਾਰੇ ਗਏ ਦੋ ਨਿਹੰਗਾ (ਗੁਰਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਮਹਿਤਾਬ ਸਿੰਘ) ਦਾ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਗਿਆ।ਇਸ ਮੌਕੇ ਮ੍ਰਿਤਕ ਗੁਰਦੇਵ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਗੁਰਦੇਵ ਸਿੰਘ ਜੋ ਕਿ ਬੈਟਰੀ ਵਾਲਾ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ। ਇਸੇ ਦੌਰਾਨ ਗੁਰਦੇਵ ਸਿੰਘ ਦੀ ਮੁਲਾਕਾਤ ਬਾਬਾ ਸੰਤੋਖ ਸਿੰਘ ਨਾਂਦੇੜ ਸਾਹਿਬ ਨਾਲ ਹੁੰਦੀ ਹੈ ਅਤੇ ਗੁਰਦੇਵ ਸਿੰਘ ਬਾਬਾ ਸੰਤੋਖ ਸਿੰਘ ਨਾਲ ਹੀ ਨਾਂਦੇੜ ਸਾਹਿਬ ਮਹਾਰਾਸਟਰ ਚਲਾ ਗਿਆ। ਉਹ ਮਹੀਨੇ ਵਿਚ ਇਕ ਦੋ ਵਾਰ ਘਰ ਆਉਂਦਾ ਸੀ ਫਿਰ ਉਹ ਮਹਾਰਾਸ਼ਟਰ ਚਲਾ ਜਾਂਦਾ ਸੀ। ਗੁਰਦੇਵ ਸਿੰਘ ਦੀਆਂ ਦੋ ਬੇਟੀਆ ਵੀ ਹਨ।
ਮਾਮੂਲੀ ਤਕਰਾਰ ਕਾਰਨ ਹੋਏ ਝਗੜੇ ਨੇ ਧਾਰਨ ਕੀਤਾ ਭਿਆਨਕ ਰੂਪ
ਦੂਸਰੇ ਨਿਹੰਗ ਮਹਿਤਾਬ ਸਿੰਘ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰ ਨਾ ਆਉਣ ਕਰਕੇ ਸਸਕਾਰ ਲਈ ਹਰਪਾਲ ਸਿੰਘ ਬਲੇਰ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਹਰਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਮਾਨ ਦਲ ਨੇ ਦੱਸਿਆ ਕਿ ਮਹਿਤਾਬ ਦੇ ਵਾਰਸ ਨਾ ਆਉਣ ਕਾਰਨ ਇਸ ਦਾ ਸਸਕਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਮ੍ਰਿਤਕ ਦੇ ਖਿਲਾਫ ਮਹਾਰਾਸ਼ਟਰ ਵਿਚ ਬਾਬਾ ਸੰਤੋਖ ਸਿੰਘ ਦੇ ਖਿਲਾਫ ਮਡਰ ਕਰਨ ਵਿਰੁੱਧ ਸ਼ਿਕਾਇਤ ਦਰਜ ਹੈ ਅਤੇ ਮਹਾਰਾਸ਼ਟਰ ਤੋਂ ਪੁਲਿਸ ਪੂਰੇ ਕੇਸ ਦੀ ਜਾਂਚ ਲਈ ਪਹੁੰਚੀ ਹੋਈ ਸੀ। ਇਸ ਮੌਕੇ ਐਸ.ਐਮ.ਓ. ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਦੋ ਲਾਸ਼ਾ ਦਾ ਪੋਸਟਮਾਰਟਮ ਕਰਕੇ ਗੁਰਦੇਵ ਸਿੰਘ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਅਤੇ ਮਹਿਤਾਬ ਸਿੰਘ ਨਿਹੰਗਦੀ ਲਾਸ਼ ਪੁਲਿਸ ਨੂੰ ਸੌਪ ਦਿੱਤੀ ਹੈ।