ਹੁਸ਼ਿਆਰਪੁਰ (ਅਮਰੀਕ ਕੁਮਾਰ), 29 ਅਪ੍ਰੈਲ 2022
ਭਾਰਤੀ ਜਨਤਾ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਸੰਜੁਕੁਤ ਦੇ ਵਰਕਰਾਂ ਨੇ ਅੱਜ ਟਾਂਡਾ ਵਿਚ ਬਿਜਲੀ ਦੀ ਘਟੀਆ ਸਪਲਾਈ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਤਲਾ ਜਲਾਇਆ, ਭਾਜਪਾ ਟਰਾਂਸਪੋਰਟ ਸੈੱਲ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਹਰਸੀ ਪਿੰਡ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਦੌਰਾਨ ਸ਼ਿਰੋਮਣੀ ਅਕਾਲੀ ਦਲ ਸੰਜੁਕੁਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਦੇ ਨਾਲ ਭਾਰੀ ਗਿਣਤੀ ਵਿਚ ਦੋਨਾਂ ਹੀ ਪਾਰਟੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ l
ਵਰਕਰਾਂ ਨੇ ਸ਼ਿਮਲਾ ਪਹਾੜੀ ਉੜਮੁੜ ਤੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਹਸਪਤਾਲ ਚੌਕ ਟਾਂਡਾ ਵਿਚ ਪਹੁੰਚ ਕੇ ਸਰਕਾਰ ਦਾ ਪੁਤਲਾ ਜਲਾਉਂਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਮੁੱਖਮੰਤਰੀ ਭਗਵੰਤ ਮਾਨ ਦਾ ਪੁਤਲਾ ਜਲਾਇਆ l
ਇਸ ਦੌਰਾਨ ਮਨਜੀਤ ਸਿੰਘ ਦਸੂਹਾ ਅਤੇ ਚਰਨਜੀਤ ਸਿੰਘ ਹਰਸੀ ਪਿੰਡ ਨੇ 24 ਘੰਟੇ ਬਿਜਲੀ ਸਪਲਾਈ ਦੇਣੇ ਦੀ ਗਰੰਟੀ ਦੇਣੇ ਵਾਲੇ ਆਮ ਆਦਮੀ ਪਾਰਟੀ ਦੇ ਖਿਲਾਫ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਜ ਦੀ ਜਨਤਾ ਕੇਜਰੀਵਾਲ ਦੀ ਝੂਠੀ ਗ੍ਰੰਟੀਆਂ ਤੋਂ ਹੁਣ ਆਪਣੇ ਆਪ ਨੂੰ ਠੱਗਾਂ ਹੋਇਆ ਮਹਿਸੂਸ ਕਰ ਰਹੇ ਹਨ l
ਲੰਬੇ ਬਿਜਲੀ ਕੱਟਾ ਦੇ ਕਾਰਨ ਪੰਜਾਬ ਵਿਚ ਹਾਹਾਕਰ ਮਚੀ ਹੋਈ ਹੈਂ ਅਤੇ ਕੇਜਰੀਵਾਲ ਪਹਿਲੇ ਦਿੱਲੀ ਅਤੇ ਹੁਣ ਪੰਜਾਬ ਦੇ ਵਿਕਾਸ ਦਾ ਝੂਠਾ ਮਾਡਲ ਦਿਖਾ ਕਰ ਦੂਸਰੇ ਰਾਜਾ ਵਿਚ ਸੱਤਾ ਹਾਸਿਲ ਕਰਨੇ ਦੀ ਸਕੀਮ ਲਗਾ ਰਹਿਆ ਹੈਂ, ਉਨ੍ਹਾਂ ਨੇ ਕਿਹਾ ਕਿ ਅਗਰ ਆਉਣੇ ਵਾਲੇ ਦਿਨਾਂ ਵਿੱਚ ਬਿਜਲੀ ਦੀ ਸਪਲਾਈ ਠੀਕ ਨਹੀਂ ਹੋਈ ਤਾ ਉਹ ਸੰਘਰਿਸ਼ ਹੋਰ ਤੇਜ਼ ਕਰਨਗੇ ;