ਸ੍ਰੀ ਫ਼ਤਹਿਗੜ੍ਹ ਸਾਹਿਬ (ਜਗਦੇਵ ਸਿੰਘ), 7 ਮਈ 2022
ਵਿਜੀਲੈਂਸ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋ ਪਾਵਰਕੌਮ ਦੇਇਕ ਸਹਾਇਕ ਲਾਈਨਮੈਨ ਨੂੰ 3000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਜਸਪਾਲ ਸਿੰਘ ਵਾਸੀ ਜੱਟਪੁਰਾ ਮੁਹੱਲਾ ਸਰਹਿੰਦ ਸ਼ਹਿਰ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਦੇ ਸਰਹਿੰਦ ਦਫ਼ਤਰ ’ਚ ਤੈਨਾਤ ਸਹਾਇਕ ਲਾਈਨਮੈਨ ਕੁਲਵਿੰਦਰ ਸਿੰਘ ਬਿਜਲੀ ਦਾ 2 ਕਿੱਲੋਵਾਟ ਦਾ ਮੀਟਰ ਲਾਉਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਜਸਪਾਲ ਸਿੰਘ ਤੋਂ ਉਕਤ ਸਹਾਇਕ ਲਾਈਨਮੈਨ ਨੇ ਮੀਟਰ ਲਾਉਣ ਲਈ 2500 ਰੁਪਏ ਸਰਕਾਰੀ ਫੀਸ ਤੋਂ ਇਲਾਵਾ 3 ਹਜ਼ਾਰ ਰੁਪਏ ਆਪਣੀ ਤੇ ਵਿਭਾਗ ਦੇ ਇਕ ਜੇ.ਈ ਦੀ ਸੇਵਾ ਪਾਣੀ ਦੀ ਮੰਗ ਕੀਤੀ।
ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਚੌਕਸੀ ਵਿਭਾਗ ਦੀ ਇਕ ਟੀਮ ਨੇ ਟਰੈਪ ਲਗਾ ਕੇ ਸਹਾਇਕ ਲਾਈਨਮੈਨ ਕੁਲਵਿੰਦਰ ਸਿੰਘ ਨੂੰ 5500 ਰੁਪਏ ਰਿਸ਼ਵਤ ਲੈਂਦਿਆਂ ਉਸ ਦੇ ਸਰਹਿੰਦ ਦਫਤਰ ’ਚੋਂ ਹੀ ਕਾਬੂ ਕਰ ਲਿਆ।