ਭਵਾਨੀਗੜ (ਰਸ਼ਪਿੰਦਰ ਸਿੰਘ), 23 ਮਾਰਚ 2022
ਥਾਣਾ ਭਵਾਨੀਗੜ ਦੇ ਨਵੇ ਮੁੱਖੀ ਪ੍ਰਤੀਕ ਜਿੰਦਲ ਨੇ ਆਪਣਾ ਅੋਹੁਦਾ ਸੰਭਾਲਣ ਤੋ ਬਾਅਦ ਅੱਜ ਭਵਾਨੀਗੜ ਦੇ ਪੱਤਰਕਾਰਾ ਨਾਲ ਵਿਸ਼ੇਸ ਮਿਲਣੀ ਕੀਤੀ।ਇਸ ਮੋਕੇ ਓੁਹਨਾ ਸਮਾਜ ਵਿਰੋਧੀ ਅਨਸਰਾ ਨੂੰ ਤਾੜਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਓੁਹ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀ ਚੁੱਕਣ ਦੇਣਗੇ।
ਇਸ ਮੋਕੇ ਓੁਹਨਾ ਇਕੱਤਰ ਹੋਏ ਪੱਤਰਕਾਰਾ ਤੋ ਵੀ ਸਹਿਯੋਗ ਦੀ ਮੰਗ ਕੀਤੀ ਤੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਅਸੀ ਰਲ ਮਿਲ ਕੇ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਾ। ਜਿਕਰਯੋਗ ਹੈ ਕਿ ਪ੍ਰਤੀਕ ਜਿੰਦਲ ਇੱਕ ਨੋਜਵਾਨ ਅਫਸਰ ਹਨ ਤੇ ਹੁਣ ਤੋ ਪਹਿਲਾ ਇਹ ਧੂਰੀ ਅਤੇ ਦਿੜਬਾ ਵਿਖੇ ਵੀ ਤਾਇਨਾਤ ਰਹੇ ਹਨ।