ਹੋਲੇ ਮਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿਆਰੀਆਂ ਸ਼ੁਰੂ

Must Read

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ...

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਨਿਊਜ਼ ਡੈਸਕ,4 ਮਾਰਚ (ਸਕਾਈ ਨਿਊਜ਼ ਬਿਊਰੋ) ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ...

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਕੀਤੇ ਬੰਦ

ਨਵੀਂ ਦਿੱਲੀ,4 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਪੰਜਾਬ ਨੂੰ...

ਸ਼੍ਰੀ ਆਨੰਦਪੁਰ ਸਾਹਿਬ (ਸੰਦੀਪ ਸ਼ਰਮਾ),24 ਫਰਵਰੀ

ਖ਼ਾਲਸਾ ਪੰਥ ਦਾ ਕੌਮੀ ਤਿਓਹਾਰ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਖ਼ਾਲਸਾ ਪੰਥ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ l 6 ਦਿਨ ਚੱਲਣ ਵਾਲੇ ਇਸ ਤਿਉਹਾਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਜਿਸ ਦੇ ਚਲਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਰੰਗ ਰੋਗਨ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ  ।

ਗੌਰਤਲਬ ਹੈ ਕਿ ਛੇ ਦਿਨ ਚੱਲਣ ਵਾਲੇ ਇਸ ਕੌਮੀ ਤਿਓਹਾਰ  ਨੂੰ ਪਹਿਲੇ ਤਿੰਨ ਦਿਨ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਸੰਗਤ ਸ੍ਰੀ ਆਨੰਦਪੁਰ ਸਾਹਿਬ ਵੱਲ ਕੂਚ ਕਰਦੀ ਹੈ ਅਤੇ  27,28 ਅਤੇ  29 ਮਾਰਚ ਨੂੰ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ  ਅਤੇ ਹੋਲੇ ਮਹੱਲੇ ਦੇ ਆਖ਼ਰੀ ਦਿਨ ਯਾਨੀ ਕਿ ਉਣੱਤੀ ਮਾਰਚ ਨੂੰ ਪੂਰੇ ਜਾਹੋ ਜਲਾਲ ਨਾਲ ਮਹੱਲਾ ਕੱਢਿਆ ਜਾਵੇਗਾ

ਇਸ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ਦੇ ਅਨੁਸਾਰ ਹੋਲੇ ਮਹੱਲੇ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਅਤੇ  ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ

ਉੱਧਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ  ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਹੁਮ ਹੁਮਾ ਕੇ ਹੋਲੇ ਮਹੱਲੇ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਤਾਂ ਜੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖ਼ਾਲਸੇ ਦੇ ਕੌਮੀ ਤਿਉਹਾਰ ਨੂੰ ਪੂਰੇ ਸ਼ਰਧਾ  ਅਤੇ ਜਾਹੋ ਜਲਾਲ ਨਾਲ ਮਨਾਇਆ  ਜਾਵੇ

LEAVE A REPLY

Please enter your comment!
Please enter your name here

Latest News

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ...

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਨਿਊਜ਼ ਡੈਸਕ,4 ਮਾਰਚ (ਸਕਾਈ ਨਿਊਜ਼ ਬਿਊਰੋ) ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ...

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਕੀਤੇ ਬੰਦ

ਨਵੀਂ ਦਿੱਲੀ,4 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਪੰਜਾਬ ਨੂੰ ਵੱਡਾ ਝਟਕਾ ਲੱਗਾ ਹੈ। ਅਸਲ...

ਚੀਮਾ ਨੇ ਸਰਕਾਰੀ ਹਸਪਤਾਲ ਦੀ ਜ਼ਮੀਨ ਨਿੱਜੀ ਹਸਪਤਾਲ ਨੂੰ ਦੇਣ ‘ਤੇ ਚੁੱਕਿਆ ਸਵਾਲ

ਚੰਡੀਗੜ੍ਹ, 4 ਮਾਰਚ 2021 ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਵਿਧਾਨ...

ਵਿਧਾਇਕ ਬਲਜਿੰਦਰ ਕੌਰ ਨੇ ਚੁੱਕਿਆ ਕਿਸਾਨਾਂ ‘ਤੇ ਦਰਜ ਹੋਏ ਕੇਸਾਂ ਦਾ ਮਾਮਲਾ

ਚੰਡੀਗੜ੍ਹ, 4 ਮਾਰਚ 2021 ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਬਾਰੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਉੱਤੇ ਦਰਜ ਕੀਤੇ...

More Articles Like This