ਮ੍ਰਿਤਕ ਵਿਆਹੁਤਾ ਦੀ ਲਾਸ਼ ਨੂੰ ਹਸਪਤਾਲ ਦੇ ਸਾਹਮਣੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ!

Must Read

ਵਿਰਾਟ ਕੋਹਲੀ ਦੀ ਖਾਸ ਉਪਲੱਬਧੀ ਤੇ ICC ਨੇ ਦਿੱਤੀ ਵਧਾਈ

2 ਮਾਰਚ(ਸਕਾਈ ਨਿਊਜ਼ ਬਿਊਰੋ) ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਜ਼ ਪਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ।ਭਾਰਤ...

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ...

ਫਿਰੋਜ਼ਪੁਰ ( ਸੁਖਚੈਨ ਸਿੰਘ),21 ਫਰਵਰੀ

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਇਕ ਵਿਆਹੁਤਾ ਮ੍ਰਿਤਕ ਦੀ ਲਾਸ਼ ਨੂੰ ਰੱਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਮ੍ਰਿਤਕ ਵਿਆਹੁਤਾ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਸਹੁਰਿਆਂ ਵੱਲੋਂ ਉਸ ਨਾਲ ਮਾਰਕੁੱਟ ਕੀਤੀ ਗਈ ਸੀ ਅਤੇ ਉਸ ਦਾ ਜਾਣ ਬੁੱਝ ਕੇ ਇਲਾਜ ਨਹੀਂ ਕਰਵਾਇਆ ਗਿਆ ਜਿਸ ਕਾਰਨ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ ਹੈ।

ਉਨ੍ਹਾਂ ਸਿੱਧੇ ਤੌਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਘਰਵਾਲਾ ਅਤੇ ਸਹੁਰਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਦਾ ਵਿਰੋਧ ਕਰਨ ਤੇ ਵਿਆਹੁਤਾ ਦੀ ਕੁੱਟਮਾਰ ਕੀਤੀ ਗਈ। ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸ ਦੇ ਇਲਾਜ ਕਰਾਉਣ ਦੀ ਬਜਾਏ ਉਸਨੂੰ ਉਸ ਦੇ ਕੋਲ ਛੱਡ ਦਿੱਤਾ ਗਿਆ ਅਤੇ ਉਸ ਨੇ ਬੜੇ ਤਰਲੇ ਮਿੰਨਤਾਂ ਕੀਤੇ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਪ੍ਰੰਤੂ ਉਨ੍ਹਾਂ ਨੇ ਸਹੀ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਦਾਖ਼ਲ ਨਹੀਂ ਕਰਵਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਸੱਟ ਲੱਗਣ ਕਾਰਨ ਹੋਈ ਹੈ। ਅਤੇ ਇਸ ਦੇ ਸਿੱਧੇ ਦੋਸ਼ੀ ਸਹੁਰਾ ਪਰਿਵਾਰ ਹਨ। ਉਨ੍ਹਾਂ ਲੜਕੀ ਦੇ ਪਤੀ ਅਤੇ ਸਹੁਰੇ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਾਸ਼ ਨੂੰ ਰੱਖ ਕੇ ਕੀਤੀ ਨਾਅਰੇਬਾਜ਼ੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਲੜਕੀ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ  ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਕਦੋਂ ਤਕ ਲੜਕੀ ਦਾ ਪੋਸਟਮਾਰਟਮ ਕਰਦਾ ਹੈ ਅਤੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲਣ ਚ ਕਿੰਨੀ ਦੇਰ ਲੱਗਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

LEAVE A REPLY

Please enter your comment!
Please enter your name here

Latest News

ਵਿਰਾਟ ਕੋਹਲੀ ਦੀ ਖਾਸ ਉਪਲੱਬਧੀ ਤੇ ICC ਨੇ ਦਿੱਤੀ ਵਧਾਈ

2 ਮਾਰਚ(ਸਕਾਈ ਨਿਊਜ਼ ਬਿਊਰੋ) ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਜ਼ ਪਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ।ਭਾਰਤ...

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਰਹਿੰਦੇ ਹਨ। ਅਦਾਕਾਰ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਕੋਰੋਨਾ...

ਕਿਸਾਨਾਂ ਲਈ ਮਿਸਾਲ ਬਣਿਆ ਪੰਜਾਬ ਦਾ ਇਹ ਪੁੱਤ !

ਫਰੀਦਕੋਟ (ਗਗਨਦੀਪ ਸਿੰਘ),2 ਮਾਰਚ  “ਖੇਤੀ ਕਰਮਾਂ ਸੇਤੀ” ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਂਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ...

BJP ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ,ਜਾਣੋ ਵੇਰਵਾ

ਫਿਰੋਜ਼ਪੁਰ (ਸੁਖਚੈਨ ਸਿੰਘ ),2 ਮਾਰਚ ਫਿਰੋਜ਼ਪੁਰ ਅਤੇ ਜ਼ੀਰਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਹੋਏ ਕਿਸਾਨਾਂ ਨੂੰ ਨਾਲ ਲੈਕੇ ਬੀ.ਜੇ.ਪੀ ਦੇ...

More Articles Like This